2 ਰਾਜਿਆਂ 24

ਨਿਸ਼ਚੇ ਹੀ ਇਹ ਗੱਲਾਂ ਯਹੂਦਾਹ ਦੇ ਨਾਲ ਯਾਹਵੇਹ ਦੇ ਹੁਕਮ ਅਨੁਸਾਰ ਵਾਪਰੀਆਂ ਸਨ, ਤਾਂ ਜੋ ਮਨੱਸ਼ੇਹ ਦੇ ਪਾਪਾਂ ਅਤੇ ਉਸ ਦੇ ਸਾਰੇ ਕੰਮਾਂ ਦੇ ਕਾਰਨ,

2 Kings 24:3 (UKJV) Surely at the commandment of the LORD came this upon Judah, to remove them out of his sight, for the sins of Manasseh, according to all that he did;

1ਯਹੋਯਾਕੀਮ ਦੇ ਰਾਜ ਦੌਰਾਨ, ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਯਹੋਯਾਕੀਮ ਤਿੰਨ ਸਾਲਾਂ ਲਈ ਉਸ ਦਾ ਦਾਸ ਬਣਿਆ। ਪਰ ਫਿਰ ਉਹ ਨਬੂਕਦਨੇਜ਼ਰ ਦੇ ਵਿਰੁੱਧ ਹੋ ਗਿਆ ਅਤੇ ਬਗਾਵਤ ਕਰ ਦਿੱਤੀ।

2ਯਾਹਵੇਹ ਨੇ ਆਪਣੇ ਸੇਵਕ ਨਬੀਆਂ ਦੁਆਰਾ ਘੋਸ਼ਿਤ ਕੀਤੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਯਹੂਦਾਹ ਨੂੰ ਤਬਾਹ ਕਰਨ ਲਈ ਬਾਬੇਲ, ਅਰਾਮੀ, ਮੋਆਬੀ ਅਤੇ ਅੰਮੋਨੀ ਹਮਲਾਵਰਾਂ ਨੂੰ ਉਸਦੇ ਵਿਰੁੱਧ ਭੇਜਿਆ।

3ਨਿਸ਼ਚੇ ਹੀ ਇਹ ਗੱਲਾਂ ਯਹੂਦਾਹ ਦੇ ਨਾਲ ਯਾਹਵੇਹ ਦੇ ਹੁਕਮ ਅਨੁਸਾਰ ਵਾਪਰੀਆਂ ਸਨ, ਤਾਂ ਜੋ ਮਨੱਸ਼ੇਹ ਦੇ ਪਾਪਾਂ ਅਤੇ ਉਸ ਦੇ ਸਾਰੇ ਕੰਮਾਂ ਦੇ ਕਾਰਨ,

4ਜਿਹਦੇ ਵਿੱਚ ਨਿਰਦੋਸ਼ਾਂ ਦਾ ਲਹੂ ਵਹਾਉਣਾ ਵੀ ਸ਼ਾਮਲ ਸੀ ਅਤੇ ਉਸ ਨੇ ਯੇਰੂਸ਼ਲੇਮ ਨੂੰ ਨਿਰਦੋਸ਼ਾਂ ਦੇ ਖੂਨ ਨਾਲ ਭਰ ਦਿੱਤਾ ਸੀ ਅਤੇ ਯਾਹਵੇਹ ਮਾਫ਼ ਕਰਨ ਲਈ ਤਿਆਰ ਨਹੀਂ ਸੀ।

5ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.