2 ਰਾਜਿਆਂ 24

ਜਿਹਦੇ ਵਿੱਚ ਨਿਰਦੋਸ਼ਾਂ ਦਾ ਲਹੂ ਵਹਾਉਣਾ ਵੀ ਸ਼ਾਮਲ ਸੀ ਅਤੇ ਉਸ ਨੇ ਯੇਰੂਸ਼ਲੇਮ ਨੂੰ ਨਿਰਦੋਸ਼ਾਂ ਦੇ ਖੂਨ ਨਾਲ ਭਰ ਦਿੱਤਾ ਸੀ ਅਤੇ ਯਾਹਵੇਹ ਮਾਫ਼ ਕਰਨ ਲਈ ਤਿਆਰ ਨਹੀਂ ਸੀ।

2 Kings 24:4 (UKJV) And also for the innocent blood that he shed: for he filled Jerusalem with innocent blood; which the LORD would not pardon.

2ਯਾਹਵੇਹ ਨੇ ਆਪਣੇ ਸੇਵਕ ਨਬੀਆਂ ਦੁਆਰਾ ਘੋਸ਼ਿਤ ਕੀਤੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਯਹੂਦਾਹ ਨੂੰ ਤਬਾਹ ਕਰਨ ਲਈ ਬਾਬੇਲ, ਅਰਾਮੀ, ਮੋਆਬੀ ਅਤੇ ਅੰਮੋਨੀ ਹਮਲਾਵਰਾਂ ਨੂੰ ਉਸਦੇ ਵਿਰੁੱਧ ਭੇਜਿਆ।

3ਨਿਸ਼ਚੇ ਹੀ ਇਹ ਗੱਲਾਂ ਯਹੂਦਾਹ ਦੇ ਨਾਲ ਯਾਹਵੇਹ ਦੇ ਹੁਕਮ ਅਨੁਸਾਰ ਵਾਪਰੀਆਂ ਸਨ, ਤਾਂ ਜੋ ਮਨੱਸ਼ੇਹ ਦੇ ਪਾਪਾਂ ਅਤੇ ਉਸ ਦੇ ਸਾਰੇ ਕੰਮਾਂ ਦੇ ਕਾਰਨ,

4ਜਿਹਦੇ ਵਿੱਚ ਨਿਰਦੋਸ਼ਾਂ ਦਾ ਲਹੂ ਵਹਾਉਣਾ ਵੀ ਸ਼ਾਮਲ ਸੀ ਅਤੇ ਉਸ ਨੇ ਯੇਰੂਸ਼ਲੇਮ ਨੂੰ ਨਿਰਦੋਸ਼ਾਂ ਦੇ ਖੂਨ ਨਾਲ ਭਰ ਦਿੱਤਾ ਸੀ ਅਤੇ ਯਾਹਵੇਹ ਮਾਫ਼ ਕਰਨ ਲਈ ਤਿਆਰ ਨਹੀਂ ਸੀ।

5ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

6ਯਹੋਯਾਕੀਮ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.