4ਜਿਹਦੇ ਵਿੱਚ ਨਿਰਦੋਸ਼ਾਂ ਦਾ ਲਹੂ ਵਹਾਉਣਾ ਵੀ ਸ਼ਾਮਲ ਸੀ ਅਤੇ ਉਸ ਨੇ ਯੇਰੂਸ਼ਲੇਮ ਨੂੰ ਨਿਰਦੋਸ਼ਾਂ ਦੇ ਖੂਨ ਨਾਲ ਭਰ ਦਿੱਤਾ ਸੀ ਅਤੇ ਯਾਹਵੇਹ ਮਾਫ਼ ਕਰਨ ਲਈ ਤਿਆਰ ਨਹੀਂ ਸੀ।
5ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
6ਯਹੋਯਾਕੀਮ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।
7ਮਿਸਰ ਦੇ ਰਾਜੇ ਨੇ ਆਪਣੇ ਦੇਸ਼ ਤੋਂ ਮੁੜ ਕੇ ਨਾ ਕੂਚ ਕੀਤਾ ਕਿਉਂਕਿ ਬਾਬੇਲ ਦੇ ਰਾਜੇ ਨੇ ਮਿਸਰ ਦੀ ਵਾਦੀ ਤੋਂ ਫ਼ਰਾਤ ਨਦੀ ਤੱਕ ਦਾ ਸਾਰਾ ਇਲਾਕਾ ਤੇ ਕਬਜ਼ਾ ਕਰ ਲਿਆ ਸੀ।
8ਯਹੋਯਾਕੀਨ ਅਠਾਰਾਂ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸਦੀ ਮਾਂ ਦਾ ਨਾਮ ਨੇਹੁਸ਼ਤਾ ਸੀ, ਜੋ ਯੇਰੂਸ਼ਲੇਮ ਦੀ ਰਹਿਣ ਵਾਲੀ ਅਤੇ ਏਲਨਾਥਨ ਦੀ ਧੀ ਸੀ।