2 ਰਾਜਿਆਂ 24

ਮਿਸਰ ਦੇ ਰਾਜੇ ਨੇ ਆਪਣੇ ਦੇਸ਼ ਤੋਂ ਮੁੜ ਕੇ ਨਾ ਕੂਚ ਕੀਤਾ ਕਿਉਂਕਿ ਬਾਬੇਲ ਦੇ ਰਾਜੇ ਨੇ ਮਿਸਰ ਦੀ ਵਾਦੀ ਤੋਂ ਫ਼ਰਾਤ ਨਦੀ ਤੱਕ ਦਾ ਸਾਰਾ ਇਲਾਕਾ ਤੇ ਕਬਜ਼ਾ ਕਰ ਲਿਆ ਸੀ।

2 Kings 24:7 (UKJV) And the king of Egypt came not again any more out of his land: for the king of Babylon had taken from the river of Egypt unto the river Euphrates all that pertained to the king of Egypt.

5ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।

6ਯਹੋਯਾਕੀਮ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।

7ਮਿਸਰ ਦੇ ਰਾਜੇ ਨੇ ਆਪਣੇ ਦੇਸ਼ ਤੋਂ ਮੁੜ ਕੇ ਨਾ ਕੂਚ ਕੀਤਾ ਕਿਉਂਕਿ ਬਾਬੇਲ ਦੇ ਰਾਜੇ ਨੇ ਮਿਸਰ ਦੀ ਵਾਦੀ ਤੋਂ ਫ਼ਰਾਤ ਨਦੀ ਤੱਕ ਦਾ ਸਾਰਾ ਇਲਾਕਾ ਤੇ ਕਬਜ਼ਾ ਕਰ ਲਿਆ ਸੀ।

8ਯਹੋਯਾਕੀਨ ਅਠਾਰਾਂ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸਦੀ ਮਾਂ ਦਾ ਨਾਮ ਨੇਹੁਸ਼ਤਾ ਸੀ, ਜੋ ਯੇਰੂਸ਼ਲੇਮ ਦੀ ਰਹਿਣ ਵਾਲੀ ਅਤੇ ਏਲਨਾਥਨ ਦੀ ਧੀ ਸੀ।

9ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ, ਜਿਵੇਂ ਉਸਦੇ ਪਿਤਾ ਨੇ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.