22ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੇ ਸ਼ਾਫਾਨ ਦੇ ਪੁੱਤਰ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਲੋਕਾਂ ਉੱਤੇ ਨਿਯੁਕਤ ਕੀਤਾ ਜੋ ਉਹ ਯਹੂਦਾਹ ਵਿੱਚ ਛੱਡ ਗਿਆ ਸੀ।
23ਜਦੋਂ ਫ਼ੌਜ ਦੇ ਸਾਰੇ ਅਧਿਅਕਾਰੀਆਂ ਨੇ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬੇਲ ਦੇ ਰਾਜਾ ਨੇ ਗਦਲਯਾਹ ਨੂੰ ਹਾਕਮ ਨਿਯੁਕਤ ਕੀਤਾ ਹੈ ਤਾਂ ਉਹ ਮਿਸਪਾਹ ਵਿੱਚ ਗਦਲਯਾਹ ਦੇ ਕੋਲ ਆਏ, ਨਥਾਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦਾ ਪੁੱਤਰ ਯੋਹਾਨਾਨ, ਨਟੋਫਾਥੀ ਤਨਹੂਮਥ ਦਾ ਪੁੱਤਰ ਸਰਾਯਾਹ, ਨਟੋਫਾਥੀ ਦਾ ਪੁੱਤਰ ਯਅਜ਼ਨਯਾਹ। ਮਕਾਹਥੀਆਂ ਅਤੇ ਉਹਨਾਂ ਦੇ ਮਨੁੱਖ ਵੀ।
24ਗਦਲਯਾਹ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਆਦਮੀਆਂ ਨੂੰ ਭਰੋਸਾ ਦਿਵਾਉਣ ਲਈ ਸਹੁੰ ਚੁੱਕੀ। ਉਸਨੇ ਕਿਹਾ, “ਕਸਦੀਆਂ ਦੇ ਅਧਿਕਾਰੀਆਂ ਤੋਂ ਨਾ ਡਰੋ ਦੇਸ਼ ਵਿੱਚ ਵੱਸੋ ਅਤੇ ਬਾਬੇਲ ਦੇ ਰਾਜੇ ਦੀ ਸੇਵਾ ਕਰੋ, ਅਤੇ ਇਹ ਤੁਹਾਡੇ ਲਈ ਚੰਗਾ ਹੋਵੇਗਾ।”
25ਸੱਤਵੇਂ ਮਹੀਨੇ ਐਉਂ ਹੋਇਆ ਕਿ ਨਥਾਨਯਾਹ ਦੇ ਪੁੱਤਰ ਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ ਜਿਹੜਾ ਰਾਜਵੰਸ਼ੀ ਸੀ ਆਪਣੇ ਨਾਲ ਦਸ ਮਨੁੱਖਾਂ ਨਾਲ ਆਇਆ ਕਿ ਗਦਲਯਾਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹਨਾਂ ਯਹੂਦੀਆਂ ਤੇ ਕਸਦੀਆਂ ਨੂੰ ਭੀ ਜੋ ਉਹ ਦੇ ਨਾਲ ਮਿਸਪਾਹ ਵਿੱਚ ਸਨ।
26ਇਹ ਸੁਣ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਸਾਰੇ ਲੋਕ, ਫ਼ੌਜ ਦੇ ਅਧਿਕਾਰੀਆਂ ਸਮੇਤ ਬਾਬੇਲੀਆਂ ਦੇ ਡਰੋਂ ਮਿਸਰ ਨੂੰ ਭੱਜ ਗਏ।