2 ਰਾਜਿਆਂ 25

ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ, ਜਿਸ ਸਾਲ ਆਵੇਲ-ਮਾਰਦੂਕ ਬਾਬੇਲ ਦਾ ਰਾਜਾ ਬਣਿਆ, ਉਸਨੇ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਤੋਂ ਰਿਹਾ ਕਰ ਦਿੱਤਾ। ਉਸਨੇ ਅਜਿਹਾ ਬਾਰ੍ਹਵੇਂ ਮਹੀਨੇ ਦੀ ਸਤਾਈਵੇਂ ਦਿਨ ਕੀਤਾ।

2 Kings 25:27 (UKJV) And it came to pass in the seven and thirtieth year of the captivity of Jehoiachin king of Judah, in the twelfth month, on the seven and twentieth day of the month, that Evilmerodach king of Babylon in the year that he began to reign did lift up the head of Jehoiachin king of Judah out of prison;

25ਸੱਤਵੇਂ ਮਹੀਨੇ ਐਉਂ ਹੋਇਆ ਕਿ ਨਥਾਨਯਾਹ ਦੇ ਪੁੱਤਰ ਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ ਜਿਹੜਾ ਰਾਜਵੰਸ਼ੀ ਸੀ ਆਪਣੇ ਨਾਲ ਦਸ ਮਨੁੱਖਾਂ ਨਾਲ ਆਇਆ ਕਿ ਗਦਲਯਾਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹਨਾਂ ਯਹੂਦੀਆਂ ਤੇ ਕਸਦੀਆਂ ਨੂੰ ਭੀ ਜੋ ਉਹ ਦੇ ਨਾਲ ਮਿਸਪਾਹ ਵਿੱਚ ਸਨ।

26ਇਹ ਸੁਣ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਸਾਰੇ ਲੋਕ, ਫ਼ੌਜ ਦੇ ਅਧਿਕਾਰੀਆਂ ਸਮੇਤ ਬਾਬੇਲੀਆਂ ਦੇ ਡਰੋਂ ਮਿਸਰ ਨੂੰ ਭੱਜ ਗਏ।

27ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ, ਜਿਸ ਸਾਲ ਆਵੇਲ-ਮਾਰਦੂਕ ਬਾਬੇਲ ਦਾ ਰਾਜਾ ਬਣਿਆ, ਉਸਨੇ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਤੋਂ ਰਿਹਾ ਕਰ ਦਿੱਤਾ। ਉਸਨੇ ਅਜਿਹਾ ਬਾਰ੍ਹਵੇਂ ਮਹੀਨੇ ਦੀ ਸਤਾਈਵੇਂ ਦਿਨ ਕੀਤਾ।

28ਉਸ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਅਤੇ ਉਸ ਨੂੰ ਬਾਕੀ ਰਾਜਿਆਂ ਨਾਲੋਂ ਉੱਚਾ ਸਨਮਾਨ ਦਿੱਤਾ ਜੋ ਬਾਬੇਲ ਵਿੱਚ ਉਸ ਦੇ ਨਾਲ ਸਨ।

29ਇਸ ਲਈ ਯਹੋਯਾਕੀਨ ਨੇ ਜੇਲ੍ਹ ਦੇ ਕੱਪੜੇ ਲਾਹ ਸੁੱਟੇ ਅਤੇ ਸਾਰੀ ਉਮਰ ਰਾਜੇ ਦੇ ਮੇਜ਼ ਉੱਤੇ ਖਾਧਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.