2 ਰਾਜਿਆਂ 3

ਕਿਉਂਕਿ ਯਾਹਵੇਹ ਇਹੀ ਆਖਦਾ ਹੈ ਕਿ ਤੁਸੀਂ ਨਾ ਤਾਂ ਹਵਾ ਅਤੇ ਨਾ ਹੀ ਮੀਂਹ ਨੂੰ ਵੇਖੋਂਗੇ, ਪਰ ਇਹ ਘਾਟੀ ਪਾਣੀ ਨਾਲ ਭਰ ਜਾਵੇਗੀ, ਅਤੇ ਤੁਸੀਂ, ਤੁਹਾਡੇ ਪਸ਼ੂ ਅਤੇ ਤੁਹਾਡੇ ਹੋਰ ਜਾਨਵਰ ਇਸ ਵਿੱਚੋਂ ਪੀਓਗੇ।

2 Kings 3:17 (UKJV) For thus says the LORD, All of you shall not see wind, neither shall all of you see rain; yet that valley shall be filled with water, that all of you may drink, both all of you, and your cattle, and your beasts.

15ਪਰ ਹੁਣ ਮੇਰੇ ਕੋਲ ਇੱਕ ਵੀਣਾ ਵਜਾਉਣ ਵਾਲਾ ਲਿਆਓ।” ਜਦੋਂ ਵੀਣਾ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਹੁੰਦਾ ਸੀ ਤਾਂ ਯਾਹਵੇਹ ਦਾ ਹੱਥ ਅਲੀਸ਼ਾ ਉੱਤੇ ਆਉਂਦਾ ਹੁੰਦਾ ਸੀ

16ਅਤੇ ਉਸਨੇ ਕਿਹਾ, “ਯਾਹਵੇਹ ਇਹ ਆਖਦਾ ਹੈ, ਮੈਂ ਇਸ ਘਾਟੀ ਨੂੰ ਪਾਣੀ ਦੇ ਤਲਾਬ ਨਾਲ ਭਰ ਦਿਆਂਗਾ।

17ਕਿਉਂਕਿ ਯਾਹਵੇਹ ਇਹੀ ਆਖਦਾ ਹੈ ਕਿ ਤੁਸੀਂ ਨਾ ਤਾਂ ਹਵਾ ਅਤੇ ਨਾ ਹੀ ਮੀਂਹ ਨੂੰ ਵੇਖੋਂਗੇ, ਪਰ ਇਹ ਘਾਟੀ ਪਾਣੀ ਨਾਲ ਭਰ ਜਾਵੇਗੀ, ਅਤੇ ਤੁਸੀਂ, ਤੁਹਾਡੇ ਪਸ਼ੂ ਅਤੇ ਤੁਹਾਡੇ ਹੋਰ ਜਾਨਵਰ ਇਸ ਵਿੱਚੋਂ ਪੀਓਗੇ।

18ਇਹ ਯਾਹਵੇਹ ਦੀ ਨਜ਼ਰ ਵਿੱਚ ਇੱਕ ਆਸਾਨ ਚੀਜ਼ ਹੈ। ਉਹ ਮੋਆਬ ਨੂੰ ਵੀ ਤੁਹਾਡੇ ਹੱਥਾਂ ਵਿੱਚ ਦੇ ਦੇਵੇਗਾ।

19ਤੁਸੀਂ ਹਰੇਕ ਪਨਾਹ ਵਾਲੇ ਸ਼ਹਿਰ ਅਤੇ ਹਰੇਕ ਵੱਡੇ ਨਗਰ ਨੂੰ ਉਖਾੜ ਸੁੱਟੋਗੇ। ਤੁਸੀਂ ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਸਾਰੇ ਚਸ਼ਮੇ ਬੰਦ ਕਰ ਦਿਓਗੇ, ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਬਰਬਾਦ ਕਰ ਦਿਓਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.