2 ਰਾਜਿਆਂ 3

ਤੁਸੀਂ ਹਰੇਕ ਪਨਾਹ ਵਾਲੇ ਸ਼ਹਿਰ ਅਤੇ ਹਰੇਕ ਵੱਡੇ ਨਗਰ ਨੂੰ ਉਖਾੜ ਸੁੱਟੋਗੇ। ਤੁਸੀਂ ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਸਾਰੇ ਚਸ਼ਮੇ ਬੰਦ ਕਰ ਦਿਓਗੇ, ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਬਰਬਾਦ ਕਰ ਦਿਓਗੇ।”

2 Kings 3:19 (UKJV) And all of you shall strike every fenced city, and every choice city, and shall fell every good tree, and stop all wells of water, and ruin every good piece of land with stones.

17ਕਿਉਂਕਿ ਯਾਹਵੇਹ ਇਹੀ ਆਖਦਾ ਹੈ ਕਿ ਤੁਸੀਂ ਨਾ ਤਾਂ ਹਵਾ ਅਤੇ ਨਾ ਹੀ ਮੀਂਹ ਨੂੰ ਵੇਖੋਂਗੇ, ਪਰ ਇਹ ਘਾਟੀ ਪਾਣੀ ਨਾਲ ਭਰ ਜਾਵੇਗੀ, ਅਤੇ ਤੁਸੀਂ, ਤੁਹਾਡੇ ਪਸ਼ੂ ਅਤੇ ਤੁਹਾਡੇ ਹੋਰ ਜਾਨਵਰ ਇਸ ਵਿੱਚੋਂ ਪੀਓਗੇ।

18ਇਹ ਯਾਹਵੇਹ ਦੀ ਨਜ਼ਰ ਵਿੱਚ ਇੱਕ ਆਸਾਨ ਚੀਜ਼ ਹੈ। ਉਹ ਮੋਆਬ ਨੂੰ ਵੀ ਤੁਹਾਡੇ ਹੱਥਾਂ ਵਿੱਚ ਦੇ ਦੇਵੇਗਾ।

19ਤੁਸੀਂ ਹਰੇਕ ਪਨਾਹ ਵਾਲੇ ਸ਼ਹਿਰ ਅਤੇ ਹਰੇਕ ਵੱਡੇ ਨਗਰ ਨੂੰ ਉਖਾੜ ਸੁੱਟੋਗੇ। ਤੁਸੀਂ ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਸਾਰੇ ਚਸ਼ਮੇ ਬੰਦ ਕਰ ਦਿਓਗੇ, ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਬਰਬਾਦ ਕਰ ਦਿਓਗੇ।”

20ਅਗਲੀ ਸਵੇਰ, ਬਲੀਦਾਨ ਚੜ੍ਹਾਉਣ ਦਾ ਸਮਾਂ ਸੀ, ਤਾਂ ਵੇਖੋ ਅਦੋਮ ਦੀ ਦਿਸ਼ਾ ਤੋਂ ਪਾਣੀ ਵਹਿ ਰਿਹਾ ਸੀ! ਅਤੇ ਜ਼ਮੀਨ ਪਾਣੀ ਨਾਲ ਭਰ ਗਈ।

21ਹੁਣ ਸਾਰੇ ਮੋਆਬੀਆਂ ਨੇ ਸੁਣਿਆ ਸੀ ਕਿ ਰਾਜੇ ਉਹਨਾਂ ਨਾਲ ਲੜਨ ਲਈ ਆਏ ਹਨ; ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਵੇ ਅਤੇ ਹੱਦ ਉੱਤੇ ਖੜ੍ਹੇ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.