2 ਰਾਜਿਆਂ 3

ਹੁਣ ਸਾਰੇ ਮੋਆਬੀਆਂ ਨੇ ਸੁਣਿਆ ਸੀ ਕਿ ਰਾਜੇ ਉਹਨਾਂ ਨਾਲ ਲੜਨ ਲਈ ਆਏ ਹਨ; ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਵੇ ਅਤੇ ਹੱਦ ਉੱਤੇ ਖੜ੍ਹੇ ਹੋ ਗਏ।

2 Kings 3:21 (UKJV) And when all the Moabites heard that the kings were come up to fight against them, they gathered all that were able to put on armour, and upward, and stood in the border.

19ਤੁਸੀਂ ਹਰੇਕ ਪਨਾਹ ਵਾਲੇ ਸ਼ਹਿਰ ਅਤੇ ਹਰੇਕ ਵੱਡੇ ਨਗਰ ਨੂੰ ਉਖਾੜ ਸੁੱਟੋਗੇ। ਤੁਸੀਂ ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਸਾਰੇ ਚਸ਼ਮੇ ਬੰਦ ਕਰ ਦਿਓਗੇ, ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਬਰਬਾਦ ਕਰ ਦਿਓਗੇ।”

20ਅਗਲੀ ਸਵੇਰ, ਬਲੀਦਾਨ ਚੜ੍ਹਾਉਣ ਦਾ ਸਮਾਂ ਸੀ, ਤਾਂ ਵੇਖੋ ਅਦੋਮ ਦੀ ਦਿਸ਼ਾ ਤੋਂ ਪਾਣੀ ਵਹਿ ਰਿਹਾ ਸੀ! ਅਤੇ ਜ਼ਮੀਨ ਪਾਣੀ ਨਾਲ ਭਰ ਗਈ।

21ਹੁਣ ਸਾਰੇ ਮੋਆਬੀਆਂ ਨੇ ਸੁਣਿਆ ਸੀ ਕਿ ਰਾਜੇ ਉਹਨਾਂ ਨਾਲ ਲੜਨ ਲਈ ਆਏ ਹਨ; ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਵੇ ਅਤੇ ਹੱਦ ਉੱਤੇ ਖੜ੍ਹੇ ਹੋ ਗਏ।

22ਜਦੋਂ ਉਹ ਸਵੇਰੇ ਉੱਠੇ ਤਾਂ ਸੂਰਜ ਪਾਣੀ ਤੇ ਚਮਕ ਰਿਹਾ ਸੀ। ਰਸਤੇ ਦੇ ਪਾਰ ਉਹ ਪਾਣੀ ਮੋਆਬੀਆਂ ਨੂੰ ਲਹੂ ਵਾਂਗ ਲਾਲ ਦਿਖਾਈ ਦਿੰਦਾ ਸੀ।

23ਉਹਨਾਂ ਨੇ ਕਿਹਾ, “ਇਹ ਲਹੂ ਹੈ! ਲੱਗਦਾ ਹੈ ਕਿ ਰਾਜੇ ਆਪਸ ਵਿੱਚ ਲੜੇ ਹਨ ਅਤੇ ਇੱਕ-ਦੂਜੇ ਨੂੰ ਮਾਰ ਦਿੱਤਾ, ਹੁਣ ਹੇ ਮੋਆਬ, ਲੁੱਟ ਲਈ ਤੁਰ ਪਓ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.