20ਅਗਲੀ ਸਵੇਰ, ਬਲੀਦਾਨ ਚੜ੍ਹਾਉਣ ਦਾ ਸਮਾਂ ਸੀ, ਤਾਂ ਵੇਖੋ ਅਦੋਮ ਦੀ ਦਿਸ਼ਾ ਤੋਂ ਪਾਣੀ ਵਹਿ ਰਿਹਾ ਸੀ! ਅਤੇ ਜ਼ਮੀਨ ਪਾਣੀ ਨਾਲ ਭਰ ਗਈ।
21ਹੁਣ ਸਾਰੇ ਮੋਆਬੀਆਂ ਨੇ ਸੁਣਿਆ ਸੀ ਕਿ ਰਾਜੇ ਉਹਨਾਂ ਨਾਲ ਲੜਨ ਲਈ ਆਏ ਹਨ; ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਵੇ ਅਤੇ ਹੱਦ ਉੱਤੇ ਖੜ੍ਹੇ ਹੋ ਗਏ।
22ਜਦੋਂ ਉਹ ਸਵੇਰੇ ਉੱਠੇ ਤਾਂ ਸੂਰਜ ਪਾਣੀ ਤੇ ਚਮਕ ਰਿਹਾ ਸੀ। ਰਸਤੇ ਦੇ ਪਾਰ ਉਹ ਪਾਣੀ ਮੋਆਬੀਆਂ ਨੂੰ ਲਹੂ ਵਾਂਗ ਲਾਲ ਦਿਖਾਈ ਦਿੰਦਾ ਸੀ।
23ਉਹਨਾਂ ਨੇ ਕਿਹਾ, “ਇਹ ਲਹੂ ਹੈ! ਲੱਗਦਾ ਹੈ ਕਿ ਰਾਜੇ ਆਪਸ ਵਿੱਚ ਲੜੇ ਹਨ ਅਤੇ ਇੱਕ-ਦੂਜੇ ਨੂੰ ਮਾਰ ਦਿੱਤਾ, ਹੁਣ ਹੇ ਮੋਆਬ, ਲੁੱਟ ਲਈ ਤੁਰ ਪਓ!”
24ਪਰ ਜਦੋਂ ਮੋਆਬੀ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀ ਉੱਠੇ ਅਤੇ ਉਹਨਾਂ ਨਾਲ ਲੜਦੇ ਰਹੇ ਜਦ ਤੱਕ ਉਹ ਭੱਜ ਨਾ ਗਏ ਅਤੇ ਇਸਰਾਏਲੀਆਂ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਮੋਆਬੀਆਂ ਨੂੰ ਮਾਰ ਸੁੱਟਿਆ।