2 ਰਾਜਿਆਂ 3

ਪਰ ਜਦੋਂ ਮੋਆਬੀ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀ ਉੱਠੇ ਅਤੇ ਉਹਨਾਂ ਨਾਲ ਲੜਦੇ ਰਹੇ ਜਦ ਤੱਕ ਉਹ ਭੱਜ ਨਾ ਗਏ ਅਤੇ ਇਸਰਾਏਲੀਆਂ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਮੋਆਬੀਆਂ ਨੂੰ ਮਾਰ ਸੁੱਟਿਆ।

2 Kings 3:24 (UKJV) And when they came to the camp of Israel, the Israelites rose up and stroke the Moabites, so that they fled before them: but they went forward smiting the Moabites, even in their country.

22ਜਦੋਂ ਉਹ ਸਵੇਰੇ ਉੱਠੇ ਤਾਂ ਸੂਰਜ ਪਾਣੀ ਤੇ ਚਮਕ ਰਿਹਾ ਸੀ। ਰਸਤੇ ਦੇ ਪਾਰ ਉਹ ਪਾਣੀ ਮੋਆਬੀਆਂ ਨੂੰ ਲਹੂ ਵਾਂਗ ਲਾਲ ਦਿਖਾਈ ਦਿੰਦਾ ਸੀ।

23ਉਹਨਾਂ ਨੇ ਕਿਹਾ, “ਇਹ ਲਹੂ ਹੈ! ਲੱਗਦਾ ਹੈ ਕਿ ਰਾਜੇ ਆਪਸ ਵਿੱਚ ਲੜੇ ਹਨ ਅਤੇ ਇੱਕ-ਦੂਜੇ ਨੂੰ ਮਾਰ ਦਿੱਤਾ, ਹੁਣ ਹੇ ਮੋਆਬ, ਲੁੱਟ ਲਈ ਤੁਰ ਪਓ!”

24ਪਰ ਜਦੋਂ ਮੋਆਬੀ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀ ਉੱਠੇ ਅਤੇ ਉਹਨਾਂ ਨਾਲ ਲੜਦੇ ਰਹੇ ਜਦ ਤੱਕ ਉਹ ਭੱਜ ਨਾ ਗਏ ਅਤੇ ਇਸਰਾਏਲੀਆਂ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਮੋਆਬੀਆਂ ਨੂੰ ਮਾਰ ਸੁੱਟਿਆ।

25ਉਹਨਾਂ ਨੇ ਕਸਬਿਆਂ ਨੂੰ ਤਬਾਹ ਕਰ ਦਿੱਤਾ, ਅਤੇ ਹਰੇਕ ਆਦਮੀ ਨੇ ਹਰ ਇੱਕ-ਇੱਕ ਪੱਥਰ ਚੰਗੇ ਖੇਤ ਉੱਤੇ ਸੁੱਟਿਆ ਜਦੋਂ ਤੱਕ ਉਹ ਭਰ ਨਾ ਗਿਆ। ਉਹਨਾਂ ਨੇ ਸਾਰੇ ਚਸ਼ਮੇ ਬੰਦ ਕਰ ਦਿੱਤੇ ਅਤੇ ਹਰ ਚੰਗੇ ਰੁੱਖ ਨੂੰ ਕੱਟ ਦਿੱਤਾ। ਕੀਰ ਹੇਰਾਸੇਥ ਦੀ ਧਰਤੀ ਉੱਤੇ ਹੁਣ ਸਿਰਫ ਪੱਥਰ ਹੀ ਦਿਖਾਈ ਦੇ ਰਹੇ ਸਨ, ਪਰ ਗੁਲੇਲਾਂ ਚਲਾਉਣ ਵਾਲਿਆ ਨੇ ਕੀਰ-ਹੇਰਾਸੇਥ ਨੂੰ ਘੇਰ ਲਿਆ ਅਤੇ ਉਸ ਤੇ ਹਮਲਾ ਕੀਤਾ।

26ਜਦੋਂ ਮੋਆਬ ਦੇ ਰਾਜੇ ਨੇ ਵੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਹ ਅਦੋਮ ਦੇ ਰਾਜੇ ਹਮਲਾ ਕਰਨ ਲਈ ਆਪਣੇ ਨਾਲ ਸੱਤ ਸੌ ਤਲਵਾਰ ਚਲਾਉਣ ਵਾਲਿਆ ਨੂੰ ਲੈ ਗਿਆ, ਪਰ ਉਹ ਅਸਫ਼ਲ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.