24ਪਰ ਜਦੋਂ ਮੋਆਬੀ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀ ਉੱਠੇ ਅਤੇ ਉਹਨਾਂ ਨਾਲ ਲੜਦੇ ਰਹੇ ਜਦ ਤੱਕ ਉਹ ਭੱਜ ਨਾ ਗਏ ਅਤੇ ਇਸਰਾਏਲੀਆਂ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਮੋਆਬੀਆਂ ਨੂੰ ਮਾਰ ਸੁੱਟਿਆ।
25ਉਹਨਾਂ ਨੇ ਕਸਬਿਆਂ ਨੂੰ ਤਬਾਹ ਕਰ ਦਿੱਤਾ, ਅਤੇ ਹਰੇਕ ਆਦਮੀ ਨੇ ਹਰ ਇੱਕ-ਇੱਕ ਪੱਥਰ ਚੰਗੇ ਖੇਤ ਉੱਤੇ ਸੁੱਟਿਆ ਜਦੋਂ ਤੱਕ ਉਹ ਭਰ ਨਾ ਗਿਆ। ਉਹਨਾਂ ਨੇ ਸਾਰੇ ਚਸ਼ਮੇ ਬੰਦ ਕਰ ਦਿੱਤੇ ਅਤੇ ਹਰ ਚੰਗੇ ਰੁੱਖ ਨੂੰ ਕੱਟ ਦਿੱਤਾ। ਕੀਰ ਹੇਰਾਸੇਥ ਦੀ ਧਰਤੀ ਉੱਤੇ ਹੁਣ ਸਿਰਫ ਪੱਥਰ ਹੀ ਦਿਖਾਈ ਦੇ ਰਹੇ ਸਨ, ਪਰ ਗੁਲੇਲਾਂ ਚਲਾਉਣ ਵਾਲਿਆ ਨੇ ਕੀਰ-ਹੇਰਾਸੇਥ ਨੂੰ ਘੇਰ ਲਿਆ ਅਤੇ ਉਸ ਤੇ ਹਮਲਾ ਕੀਤਾ।
26ਜਦੋਂ ਮੋਆਬ ਦੇ ਰਾਜੇ ਨੇ ਵੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਹ ਅਦੋਮ ਦੇ ਰਾਜੇ ਹਮਲਾ ਕਰਨ ਲਈ ਆਪਣੇ ਨਾਲ ਸੱਤ ਸੌ ਤਲਵਾਰ ਚਲਾਉਣ ਵਾਲਿਆ ਨੂੰ ਲੈ ਗਿਆ, ਪਰ ਉਹ ਅਸਫ਼ਲ ਰਹੇ।
27ਤਦ ਮੋਆਬ ਦੇ ਰਾਜੇ ਨੇ ਆਪਣੇ ਜੇਠੇ ਪੁੱਤਰ ਨੂੰ, ਜੋ ਉਸ ਤੋਂ ਬਾਅਦ ਰਾਜਾ ਬਣਨ ਵਾਲਾ ਸੀ ਸ਼ਹਿਰ ਦੀ ਕੰਧ ਉੱਤੇ ਬਲੀਦਾਨ ਵਜੋਂ ਚੜ੍ਹਾਇਆ। ਇਸ ਕਾਰਨ ਉਹਨਾਂ ਵਿੱਚ ਇਸਰਾਏਲੀ ਫੌਜ ਦੇ ਖਿਲਾਫ ਭਾਰੀ ਗੁੱਸਾ ਸੀ ਅਤੇ ਉਹ ਆਪਣੇ ਦੇਸ਼ ਪਰਤ ਗਏ।