2 ਰਾਜਿਆਂ 3

ਤਦ ਮੋਆਬ ਦੇ ਰਾਜੇ ਨੇ ਆਪਣੇ ਜੇਠੇ ਪੁੱਤਰ ਨੂੰ, ਜੋ ਉਸ ਤੋਂ ਬਾਅਦ ਰਾਜਾ ਬਣਨ ਵਾਲਾ ਸੀ ਸ਼ਹਿਰ ਦੀ ਕੰਧ ਉੱਤੇ ਬਲੀਦਾਨ ਵਜੋਂ ਚੜ੍ਹਾਇਆ। ਇਸ ਕਾਰਨ ਉਹਨਾਂ ਵਿੱਚ ਇਸਰਾਏਲੀ ਫੌਜ ਦੇ ਖਿਲਾਫ ਭਾਰੀ ਗੁੱਸਾ ਸੀ ਅਤੇ ਉਹ ਆਪਣੇ ਦੇਸ਼ ਪਰਤ ਗਏ।

2 Kings 3:27 (UKJV) Then he took his eldest son that should have reigned in his position, and offered him for a burnt offering upon the wall. And there was great indignation against Israel: and they departed from him, and returned to their own land.

25ਉਹਨਾਂ ਨੇ ਕਸਬਿਆਂ ਨੂੰ ਤਬਾਹ ਕਰ ਦਿੱਤਾ, ਅਤੇ ਹਰੇਕ ਆਦਮੀ ਨੇ ਹਰ ਇੱਕ-ਇੱਕ ਪੱਥਰ ਚੰਗੇ ਖੇਤ ਉੱਤੇ ਸੁੱਟਿਆ ਜਦੋਂ ਤੱਕ ਉਹ ਭਰ ਨਾ ਗਿਆ। ਉਹਨਾਂ ਨੇ ਸਾਰੇ ਚਸ਼ਮੇ ਬੰਦ ਕਰ ਦਿੱਤੇ ਅਤੇ ਹਰ ਚੰਗੇ ਰੁੱਖ ਨੂੰ ਕੱਟ ਦਿੱਤਾ। ਕੀਰ ਹੇਰਾਸੇਥ ਦੀ ਧਰਤੀ ਉੱਤੇ ਹੁਣ ਸਿਰਫ ਪੱਥਰ ਹੀ ਦਿਖਾਈ ਦੇ ਰਹੇ ਸਨ, ਪਰ ਗੁਲੇਲਾਂ ਚਲਾਉਣ ਵਾਲਿਆ ਨੇ ਕੀਰ-ਹੇਰਾਸੇਥ ਨੂੰ ਘੇਰ ਲਿਆ ਅਤੇ ਉਸ ਤੇ ਹਮਲਾ ਕੀਤਾ।

26ਜਦੋਂ ਮੋਆਬ ਦੇ ਰਾਜੇ ਨੇ ਵੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਹ ਅਦੋਮ ਦੇ ਰਾਜੇ ਹਮਲਾ ਕਰਨ ਲਈ ਆਪਣੇ ਨਾਲ ਸੱਤ ਸੌ ਤਲਵਾਰ ਚਲਾਉਣ ਵਾਲਿਆ ਨੂੰ ਲੈ ਗਿਆ, ਪਰ ਉਹ ਅਸਫ਼ਲ ਰਹੇ।

27ਤਦ ਮੋਆਬ ਦੇ ਰਾਜੇ ਨੇ ਆਪਣੇ ਜੇਠੇ ਪੁੱਤਰ ਨੂੰ, ਜੋ ਉਸ ਤੋਂ ਬਾਅਦ ਰਾਜਾ ਬਣਨ ਵਾਲਾ ਸੀ ਸ਼ਹਿਰ ਦੀ ਕੰਧ ਉੱਤੇ ਬਲੀਦਾਨ ਵਜੋਂ ਚੜ੍ਹਾਇਆ। ਇਸ ਕਾਰਨ ਉਹਨਾਂ ਵਿੱਚ ਇਸਰਾਏਲੀ ਫੌਜ ਦੇ ਖਿਲਾਫ ਭਾਰੀ ਗੁੱਸਾ ਸੀ ਅਤੇ ਉਹ ਆਪਣੇ ਦੇਸ਼ ਪਰਤ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.