2 ਰਾਜਿਆਂ 4

ਤੂੰ ਹੁਣ ਦੌੜ ਕੇ ਉਸਨੂੰ ਮਿਲ ਅਤੇ ‘ਉਸਨੂੰ ਪੁੱਛ ਕਿ ਸਭ ਕੁਝ ਸੁੱਖ-ਸਾਂਦ ਹੈ? ਕੀ ਤੇਰਾ ਪਤੀ ਠੀਕ ਹੈ? ਕੀ ਤੇਰਾ ਬੱਚਾ ਠੀਕ ਹੈ?’ ” ਉਸਨੇ ਕਿਹਾ, “ਸਭ ਕੁਝ ਸੁੱਖ-ਸਾਂਦ ਹੈ।”

2 Kings 4:26 (UKJV) Run now, I pray you, to meet her, and say unto her, Is it well with you? is it well with your husband? is it well with the child? And she answered, It is well:

24ਉਸਨੇ ਗਧੇ ਤੇ ਕਾਠੀ ਕੱਸੀ ਅਤੇ ਆਪਣੇ ਨੌਕਰ ਨੂੰ ਕਿਹਾ, “ਹੱਕ ਲੈ; ਅਤੇ ਜਦੋਂ ਤੱਕ ਮੈਂ ਨਾ ਆਖਾਂ ਮੇਰੇ ਕਾਰਨ ਹੱਕਣ ਵਿੱਚ ਢਿੱਲ ਨਾ ਕਰੀ।”

25ਇਸ ਲਈ ਉਹ ਚਲੀ ਗਈ ਅਤੇ ਕਰਮਲ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਆਈ। ਜਦੋਂ ਪਰਮੇਸ਼ਵਰ ਦੇ ਜਨ ਨੇ ਉਸ ਔਰਤ ਨੂੰ ਦੂਰੋਂ ਦੇਖਿਆ, ਤਾਂ ਪਰਮੇਸ਼ਵਰ ਦੇ ਜਨ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, “ਵੇਖ! ਉਹ ਸ਼ੂਨੰਮੀ ਔਰਤ ਹੈ!

26ਤੂੰ ਹੁਣ ਦੌੜ ਕੇ ਉਸਨੂੰ ਮਿਲ ਅਤੇ ‘ਉਸਨੂੰ ਪੁੱਛ ਕਿ ਸਭ ਕੁਝ ਸੁੱਖ-ਸਾਂਦ ਹੈ? ਕੀ ਤੇਰਾ ਪਤੀ ਠੀਕ ਹੈ? ਕੀ ਤੇਰਾ ਬੱਚਾ ਠੀਕ ਹੈ?’ ” ਉਸਨੇ ਕਿਹਾ, “ਸਭ ਕੁਝ ਸੁੱਖ-ਸਾਂਦ ਹੈ।”

27ਜਦੋਂ ਉਹ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਪਹੁੰਚੀ, ਉਸ ਔਰਤ ਨੇ ਉਸਦੇ ਪੈਰ ਫੜ ਲਏ। ਗੇਹਜ਼ੀ ਉਸ ਨੂੰ ਦੂਰ ਹਟਾਉਂਣ ਲਈ ਨੇੜੇ ਆਇਆ, ਪਰ ਪਰਮੇਸ਼ਵਰ ਦੇ ਜਨ ਨੇ ਆਖਿਆ, “ਉਸ ਨੂੰ ਇਕੱਲਾ ਛੱਡ ਦਿਓ! ਕਿਉਂਕਿ ਉਹ ਕੌੜੀ ਮੁਸੀਬਤ ਵਿੱਚ ਹੈ, ਪਰ ਯਾਹਵੇਹ ਨੇ ਇਸ ਨੂੰ ਮੇਰੇ ਤੋਂ ਲੁਕਾਇਆ ਹੈ ਅਤੇ ਮੈਨੂੰ ਕਿਉਂ ਨਹੀਂ ਦੱਸਿਆ ਹੈ।”

28ਤਦ ਉਹ ਬੋਲੀ “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ, ‘ਮੇਰੀਆਂ ਉਮੀਦਾਂ ਨਾ ਵਧਾਓ’?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.