40ਸੋ ਉਹਨਾਂ ਨੇ ਬੰਦਿਆਂ ਦੇ ਖਾਣ ਲਈ ਦਿੱਤਾ, ਤਾਂ ਜਦੋਂ ਉਹ ਖਾ ਰਹੇ ਸਨ ਤਾਂ ਉੱਚੀ-ਉੱਚੀ ਬੋਲੇ, ਹੇ ਪਰਮੇਸ਼ਵਰ ਦੇ ਜਨ, ਘੜੇ ਵਿੱਚ ਮੌਤ ਹੈ! ਅਤੇ ਉਹ ਇਸਨੂੰ ਖਾ ਨਹੀਂ ਸਕਦੇ ਸਨ।
41ਅਲੀਸ਼ਾ ਨੇ ਕਿਹਾ, “ਥੋੜਾ ਆਟਾ ਲੈ ਆਓ।” ਉਸਨੇ ਇਸਨੂੰ ਘੜੇ ਵਿੱਚ ਪਾ ਦਿੱਤਾ ਅਤੇ ਕਿਹਾ, “ਇਸ ਨੂੰ ਲੋਕਾਂ ਨੂੰ ਖਾਣ ਲਈ ਪਰੋਸੋ।” ਅਤੇ ਘੜੇ ਵਿੱਚ ਕੁਝ ਵੀ ਹਾਨੀਕਾਰਕ ਨਾ ਰਿਹਾ।
42ਬਾਲ-ਸ਼ਾਲੀਸ਼ਾਹ ਤੋਂ ਇੱਕ ਮਨੁੱਖ ਪਰਮੇਸ਼ਵਰ ਦੇ ਜਨ ਲਈ ਪਹਿਲੇ ਪੱਕੇ ਹੋਏ ਜੌਂ ਦੀਆਂ ਵੀਹ ਰੋਟੀਆਂ ਅਤੇ ਨਵੇਂ ਦਾਣਿਆਂ ਦੇ ਕੁਝ ਥੈਲੇ ਲੈ ਕੇ ਆਇਆ। ਅਲੀਸ਼ਾ ਨੇ ਕਿਹਾ, “ਇਸ ਨੂੰ ਲੋਕਾਂ ਨੂੰ ਖਾਣ ਲਈ ਦੇ ਦਿਓ।”
43ਉਸਦੇ ਨੌਕਰ ਨੇ ਪੁੱਛਿਆ, “ਮੈਂ ਇਸਨੂੰ ਸੌ ਆਦਮੀਆਂ ਦੇ ਸਾਹਮਣੇ ਕਿਵੇਂ ਰੱਖ ਸਕਦਾ ਹਾਂ?” ਪਰ ਅਲੀਸ਼ਾ ਨੇ ਉੱਤਰ ਦਿੱਤਾ, “ਇਹ ਲੋਕਾਂ ਨੂੰ ਖਾਣ ਲਈ ਦੇ ਦਿਓ। ਕਿਉਂਕਿ ਯਾਹਵੇਹ ਆਖਦਾ ਹੈ: ‘ਉਹਨਾਂ ਦੇ ਖਾਣ ਤੋਂ ਬਾਅਦ ਵੀ ਕੁਝ ਭੋਜਨ ਬਚਿਆ ਰਹੇਗਾ।’ ”
44ਤਦ ਉਸ ਨੇ ਉਹ ਨੂੰ ਉਹਨਾਂ ਦੇ ਅੱਗੇ ਰੱਖਿਆ, ਅਤੇ ਉਹਨਾਂ ਨੇ ਯਾਹਵੇਹ ਦੇ ਬਚਨ ਦੇ ਅਨੁਸਾਰ ਖਾਧਾ ਅਤੇ ਕੁਝ ਬੱਚ ਗਿਆ।