2 ਰਾਜਿਆਂ 5

ਪਰ ਨਾਮਾਨ ਗੁੱਸੇ ਹੋ ਕੇ ਚਲਾ ਗਿਆ ਅਤੇ ਬੋਲਿਆ, “ਮੈਂ ਸੋਚਿਆ ਸੀ ਕਿ ਉਹ ਜ਼ਰੂਰ ਬਾਹਰ ਮੇਰੇ ਕੋਲ ਆਵੇਗਾ ਅਤੇ ਖਲੋ ਕੇ ਆਪਣੇ ਪਰਮੇਸ਼ਵਰ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੀ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਮੈਨੂੰ ਮੇਰੇ ਕੋੜ੍ਹ ਤੋਂ ਚੰਗਾ ਕਰੇਗਾ।

2 Kings 5:11 (UKJV) But Naaman was angry, and went away, and said, Behold, I thought, He will surely come out to me, and stand, and call on the name of the LORD his God, and strike his hand over the place, and recover the leper.

9ਇਸ ਲਈ ਨਾਮਾਨ ਆਪਣੇ ਘੋੜਿਆਂ ਅਤੇ ਰੱਥਾਂ ਨਾਲ ਚਲਾ ਗਿਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਰੁਕ ਗਿਆ।

10ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਸਦੇ ਕੋਲ ਭੇਜਿਆ, “ਜਾ, ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਸ਼ੁੱਧ ਹੋ ਜਾਵੇਗਾ।”

11ਪਰ ਨਾਮਾਨ ਗੁੱਸੇ ਹੋ ਕੇ ਚਲਾ ਗਿਆ ਅਤੇ ਬੋਲਿਆ, “ਮੈਂ ਸੋਚਿਆ ਸੀ ਕਿ ਉਹ ਜ਼ਰੂਰ ਬਾਹਰ ਮੇਰੇ ਕੋਲ ਆਵੇਗਾ ਅਤੇ ਖਲੋ ਕੇ ਆਪਣੇ ਪਰਮੇਸ਼ਵਰ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੀ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਮੈਨੂੰ ਮੇਰੇ ਕੋੜ੍ਹ ਤੋਂ ਚੰਗਾ ਕਰੇਗਾ।

12ਕੀ ਦੰਮਿਸ਼ਕ ਦੀਆਂ ਨਦੀਆਂ ਅਬਾਨਾਹ ਅਤੇ ਫਾਰਪਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਨਾਲੋਂ ਚੰਗੀਆਂ ਨਹੀਂ ਹਨ? ਕੀ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ?” ਇਸ ਲਈ ਉਹ ਮੁੜਿਆ ਅਤੇ ਗੁੱਸੇ ਵਿੱਚ ਚਲਾ ਗਿਆ।

13ਨਾਮਾਨ ਦੇ ਸੇਵਕਾਂ ਨੇ ਉਸ ਦੇ ਕੋਲ ਜਾ ਕੇ ਕਿਹਾ, “ਹੇ ਸਾਡੇ ਪਿਤਾ, ਜੇਕਰ ਨਬੀ ਨੇ ਤੁਹਾਨੂੰ ਕੋਈ ਵੱਡਾ ਕੰਮ ਕਰਨ ਲਈ ਕਿਹਾ ਹੁੰਦਾ ਤਾਂ ਕੀ ਤੁਸੀਂ ਉਹ ਨਾ ਕਰਦੇ? ਜਦੋਂ ਉਸਨੇ ਤੁਹਾਨੂੰ ਕਿਹਾ ਹੈ, ‘ਨਹਾ ਲੈ ਅਤੇ ਸ਼ੁੱਧ ਹੋ ਜਾ’! ਤਾਂ ਕਿੰਨ੍ਹਾਂ ਵੱਧ ਕੇ ਇਹ ਕਰਨਾ ਚਾਹੀਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.