2 ਰਾਜਿਆਂ 5

ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਸਦੇ ਕੋਲ ਭੇਜਿਆ, “ਜਾ, ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਸ਼ੁੱਧ ਹੋ ਜਾਵੇਗਾ।”

2 Kings 5:10 (UKJV) And Elisha sent a messenger unto him, saying, Go and wash in Jordan seven times, and your flesh shall come again to you, and you shall be clean.

8ਜਦੋਂ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜ ਦਿੱਤੇ ਹਨ, ਤਾਂ ਉਸਨੇ ਉਸਨੂੰ ਇਹ ਸੰਦੇਸ਼ ਭੇਜਿਆ, “ਤੂੰ ਆਪਣੇ ਬਸਤਰ ਕਿਉਂ ਪਾੜੇ ਹਨ? ਉਸ ਆਦਮੀ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਸਨੂੰ ਪਤਾ ਲੱਗ ਜਾਵੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”

9ਇਸ ਲਈ ਨਾਮਾਨ ਆਪਣੇ ਘੋੜਿਆਂ ਅਤੇ ਰੱਥਾਂ ਨਾਲ ਚਲਾ ਗਿਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਰੁਕ ਗਿਆ।

10ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਸਦੇ ਕੋਲ ਭੇਜਿਆ, “ਜਾ, ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਸ਼ੁੱਧ ਹੋ ਜਾਵੇਗਾ।”

11ਪਰ ਨਾਮਾਨ ਗੁੱਸੇ ਹੋ ਕੇ ਚਲਾ ਗਿਆ ਅਤੇ ਬੋਲਿਆ, “ਮੈਂ ਸੋਚਿਆ ਸੀ ਕਿ ਉਹ ਜ਼ਰੂਰ ਬਾਹਰ ਮੇਰੇ ਕੋਲ ਆਵੇਗਾ ਅਤੇ ਖਲੋ ਕੇ ਆਪਣੇ ਪਰਮੇਸ਼ਵਰ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੀ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਮੈਨੂੰ ਮੇਰੇ ਕੋੜ੍ਹ ਤੋਂ ਚੰਗਾ ਕਰੇਗਾ।

12ਕੀ ਦੰਮਿਸ਼ਕ ਦੀਆਂ ਨਦੀਆਂ ਅਬਾਨਾਹ ਅਤੇ ਫਾਰਪਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਨਾਲੋਂ ਚੰਗੀਆਂ ਨਹੀਂ ਹਨ? ਕੀ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ?” ਇਸ ਲਈ ਉਹ ਮੁੜਿਆ ਅਤੇ ਗੁੱਸੇ ਵਿੱਚ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.