2 ਰਾਜਿਆਂ 5

ਜਦੋਂ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜ ਦਿੱਤੇ ਹਨ, ਤਾਂ ਉਸਨੇ ਉਸਨੂੰ ਇਹ ਸੰਦੇਸ਼ ਭੇਜਿਆ, “ਤੂੰ ਆਪਣੇ ਬਸਤਰ ਕਿਉਂ ਪਾੜੇ ਹਨ? ਉਸ ਆਦਮੀ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਸਨੂੰ ਪਤਾ ਲੱਗ ਜਾਵੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”

2 Kings 5:8 (UKJV) And it was so, when Elisha the man of God had heard that the king of Israel had rent his clothes, that he sent to the king, saying, Wherefore have you rent your clothes? let him come now to me, and he shall know that there is a prophet in Israel.

6ਉਹ ਅਰਾਮ ਦੇ ਰਾਜੇ ਦੁਆਰਾ ਇਸਰਾਏਲ ਦੇ ਰਾਜੇ ਨੂੰ ਲਿਖੀ ਚਿੱਠੀ ਆਪਣੇ ਨਾਲ ਲੈ ਗਿਆ ਜਿਸ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਸੀ, “ਕਿ ਹੁਣ ਜਦੋਂ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਵੇਖੋ ਮੈਂ ਆਪਣੇ ਸੇਵਕ ਨਾਮਾਨ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਉਹ ਦੇ ਕੋੜ੍ਹ ਨੂੰ ਠੀਕ ਕਰ ਦੇਵੇਂ।”

7ਜਿਵੇਂ ਹੀ ਇਸਰਾਏਲ ਦੇ ਰਾਜੇ ਨੇ ਚਿੱਠੀ ਪੜ੍ਹੀ, ਉਸਨੇ ਆਪਣੇ ਬਸਤਰ ਪਾੜ ਦਿੱਤੇ ਅਤੇ ਕਿਹਾ, “ਕੀ ਮੈਂ ਪਰਮੇਸ਼ਵਰ ਹਾਂ? ਜੋ ਮਾਰਾਂ ਜਾ ਜੀਉਂਦਾ ਕਰਾਂ? ਇਹ ਆਦਮੀ ਇੱਕ ਮਨੁੱਖ ਨੂੰ ਮੇਰੇ ਕੋਲ ਭੇਜਦਾ ਹੈ ਕਿ ਮੈਂ ਇਸਨੂੰ ਇਸਦੇ ਕੋੜ੍ਹ ਤੋਂ ਚੰਗਾ ਕਰਾਂ? ਵੇਖੋ ਉਹ ਮੇਰੇ ਨਾਲ ਝਗੜਾ ਕਰਨ ਦਾ ਬਹਾਨਾ ਲੱਭਦਾ ਹੈ!”

8ਜਦੋਂ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜ ਦਿੱਤੇ ਹਨ, ਤਾਂ ਉਸਨੇ ਉਸਨੂੰ ਇਹ ਸੰਦੇਸ਼ ਭੇਜਿਆ, “ਤੂੰ ਆਪਣੇ ਬਸਤਰ ਕਿਉਂ ਪਾੜੇ ਹਨ? ਉਸ ਆਦਮੀ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਸਨੂੰ ਪਤਾ ਲੱਗ ਜਾਵੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”

9ਇਸ ਲਈ ਨਾਮਾਨ ਆਪਣੇ ਘੋੜਿਆਂ ਅਤੇ ਰੱਥਾਂ ਨਾਲ ਚਲਾ ਗਿਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਰੁਕ ਗਿਆ।

10ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਸਦੇ ਕੋਲ ਭੇਜਿਆ, “ਜਾ, ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਸ਼ੁੱਧ ਹੋ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.