4ਨਾਮਾਨ ਆਪਣੇ ਸੁਆਮੀ ਕੋਲ ਗਿਆ ਅਤੇ ਉਸ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ਼ ਦੀ ਹੈ ਉਸ ਨੇ ਇਸ ਤਰ੍ਹਾਂ ਕਿਹਾ ਹੈ।
5ਅਰਾਮ ਦੇ ਰਾਜੇ ਨੇ ਉੱਤਰ ਦਿੱਤਾ, “ਤੂੰ ਹੁਣੇ ਹੀ ਚਲੇ ਜਾਹ। ਮੈਂ ਇਸਰਾਏਲ ਦੇ ਰਾਜੇ ਨੂੰ ਇੱਕ ਚਿੱਠੀ ਭੇਜਾਂਗਾ।” ਇਸ ਲਈ ਨਾਮਾਨ ਆਪਣੇ ਨਾਲ ਦਸ ਤੋਲੇ ਚਾਂਦੀ, ਛੇ ਹਜ਼ਾਰ ਸ਼ੈਕੇਲ ਸੋਨਾ ਅਤੇ ਦਸ ਜੋੜੇ ਕੱਪੜੇ ਲੈ ਕੇ ਚਲਾ ਗਿਆ।
6ਉਹ ਅਰਾਮ ਦੇ ਰਾਜੇ ਦੁਆਰਾ ਇਸਰਾਏਲ ਦੇ ਰਾਜੇ ਨੂੰ ਲਿਖੀ ਚਿੱਠੀ ਆਪਣੇ ਨਾਲ ਲੈ ਗਿਆ ਜਿਸ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਸੀ, “ਕਿ ਹੁਣ ਜਦੋਂ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਵੇਖੋ ਮੈਂ ਆਪਣੇ ਸੇਵਕ ਨਾਮਾਨ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਉਹ ਦੇ ਕੋੜ੍ਹ ਨੂੰ ਠੀਕ ਕਰ ਦੇਵੇਂ।”
7ਜਿਵੇਂ ਹੀ ਇਸਰਾਏਲ ਦੇ ਰਾਜੇ ਨੇ ਚਿੱਠੀ ਪੜ੍ਹੀ, ਉਸਨੇ ਆਪਣੇ ਬਸਤਰ ਪਾੜ ਦਿੱਤੇ ਅਤੇ ਕਿਹਾ, “ਕੀ ਮੈਂ ਪਰਮੇਸ਼ਵਰ ਹਾਂ? ਜੋ ਮਾਰਾਂ ਜਾ ਜੀਉਂਦਾ ਕਰਾਂ? ਇਹ ਆਦਮੀ ਇੱਕ ਮਨੁੱਖ ਨੂੰ ਮੇਰੇ ਕੋਲ ਭੇਜਦਾ ਹੈ ਕਿ ਮੈਂ ਇਸਨੂੰ ਇਸਦੇ ਕੋੜ੍ਹ ਤੋਂ ਚੰਗਾ ਕਰਾਂ? ਵੇਖੋ ਉਹ ਮੇਰੇ ਨਾਲ ਝਗੜਾ ਕਰਨ ਦਾ ਬਹਾਨਾ ਲੱਭਦਾ ਹੈ!”
8ਜਦੋਂ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜ ਦਿੱਤੇ ਹਨ, ਤਾਂ ਉਸਨੇ ਉਸਨੂੰ ਇਹ ਸੰਦੇਸ਼ ਭੇਜਿਆ, “ਤੂੰ ਆਪਣੇ ਬਸਤਰ ਕਿਉਂ ਪਾੜੇ ਹਨ? ਉਸ ਆਦਮੀ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਸਨੂੰ ਪਤਾ ਲੱਗ ਜਾਵੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”