2ਹੁਣ ਅਰਾਮ ਤੋਂ ਸੈਨਾਂ ਜੱਥੇ ਬੰਨ੍ਹ ਕੇ ਨਿਕਲੇ ਅਤੇ ਇਸਰਾਏਲ ਵਿੱਚੋਂ ਇੱਕ ਛੋਟੀ ਕੁੜੀ ਨੂੰ ਬੰਦੀ ਬਣਾ ਕੇ ਨਾਲ ਲੈ ਆਏ ਅਤੇ ਉਹ ਨਾਮਾਨ ਦੀ ਪਤਨੀ ਦੀ ਦਾਸੀ ਬਣੀ ਸੀ।
3ਇੱਕ ਦਿਨ ਉਸ ਛੋਟੀ ਕੁੜੀ ਨੇ ਆਪਣੀ ਮਾਲਕਣ ਨੂੰ ਕਿਹਾ, “ਕਾਸ਼ ਕਿ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ! ਤਾਂ ਉਹ ਉਸਨੂੰ ਉਸਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ।”
4ਨਾਮਾਨ ਆਪਣੇ ਸੁਆਮੀ ਕੋਲ ਗਿਆ ਅਤੇ ਉਸ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ਼ ਦੀ ਹੈ ਉਸ ਨੇ ਇਸ ਤਰ੍ਹਾਂ ਕਿਹਾ ਹੈ।
5ਅਰਾਮ ਦੇ ਰਾਜੇ ਨੇ ਉੱਤਰ ਦਿੱਤਾ, “ਤੂੰ ਹੁਣੇ ਹੀ ਚਲੇ ਜਾਹ। ਮੈਂ ਇਸਰਾਏਲ ਦੇ ਰਾਜੇ ਨੂੰ ਇੱਕ ਚਿੱਠੀ ਭੇਜਾਂਗਾ।” ਇਸ ਲਈ ਨਾਮਾਨ ਆਪਣੇ ਨਾਲ ਦਸ ਤੋਲੇ ਚਾਂਦੀ, ਛੇ ਹਜ਼ਾਰ ਸ਼ੈਕੇਲ ਸੋਨਾ ਅਤੇ ਦਸ ਜੋੜੇ ਕੱਪੜੇ ਲੈ ਕੇ ਚਲਾ ਗਿਆ।
6ਉਹ ਅਰਾਮ ਦੇ ਰਾਜੇ ਦੁਆਰਾ ਇਸਰਾਏਲ ਦੇ ਰਾਜੇ ਨੂੰ ਲਿਖੀ ਚਿੱਠੀ ਆਪਣੇ ਨਾਲ ਲੈ ਗਿਆ ਜਿਸ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਸੀ, “ਕਿ ਹੁਣ ਜਦੋਂ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਵੇਖੋ ਮੈਂ ਆਪਣੇ ਸੇਵਕ ਨਾਮਾਨ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਉਹ ਦੇ ਕੋੜ੍ਹ ਨੂੰ ਠੀਕ ਕਰ ਦੇਵੇਂ।”