18ਪਰ ਯਾਹਵੇਹ ਤੁਹਾਡੇ ਸੇਵਕ ਨੂੰ ਇਸ ਗੱਲ ਲਈ ਮਾਫ਼ ਕਰੇ: ਜਦੋਂ ਮੇਰਾ ਮਾਲਕ ਰਿੰਮੋਨ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਪ੍ਰਵੇਸ਼ ਕਰੇ ਤਾਂ ਉਹ ਮੇਰੀ ਬਾਂਹ ਉੱਤੇ ਢਾਸਣਾ ਲਾਵੇ ਅਤੇ ਮੈਂ ਰਿੰਮੋਨ ਦੇ ਮੰਦਰ ਵਿੱਚ ਸਿਰ ਝੁਕਾਵਾ, ਯਾਹਵੇਹ ਤੁਹਾਡੇ ਸੇਵਕ ਨੂੰ ਇਸ ਗੱਲ ਲਈ ਮਾਫ਼ ਕਰੇ।”
19ਅਲੀਸ਼ਾ ਨੇ ਕਿਹਾ, “ਸ਼ਾਂਤੀ ਨਾਲ ਜਾ।” ਜਦੋਂ ਨਾਮਾਨ ਉਸ ਤੋਂ ਕੁਝ ਦੂਰ ਚਲਾ ਗਿਆ,
20ਤਾਂ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਦੇ ਸੇਵਕ ਗੇਹਜ਼ੀ ਨੇ ਆਪਣੇ ਮਨ ਵਿੱਚ ਆਖਿਆ, “ਵੇਖੋ ਮੇਰੇ ਸੁਆਮੀ ਨੇ ਨਾਮਾਨ ਅਰਾਮੀ ਕੋਲੋ ਜੋ ਕੁਝ ਵੀ ਸਵੀਕਾਰ ਨਾ ਕਰਕੇ ਉਸਨੂੰ ਜਾਣ ਦਿੱਤਾ। ਜੀਉਂਦੇ ਯਾਹਵੇਹ ਦੀ ਸਹੁੰ, ਮੈਂ ਉਸ ਦੇ ਪਿੱਛੇ ਭੱਜਾਂਗਾ ਅਤੇ ਉਸ ਤੋਂ ਕੁਝ ਲੈ ਲਵਾਂਗਾ।”
21ਇਸ ਲਈ ਗੇਹਜ਼ੀ ਨਾਮਾਨ ਦੇ ਪਿੱਛੇ ਭੱਜਿਆ। ਜਦੋਂ ਨਾਮਾਨ ਨੇ ਉਸਨੂੰ ਆਪਣੇ ਵੱਲ ਭੱਜਦੇ ਵੇਖਿਆ ਤਾਂ ਉਹ ਉਸਨੂੰ ਮਿਲਣ ਲਈ ਰੱਥ ਤੋਂ ਹੇਠਾਂ ਉਤਰਿਆ। ਉਸ ਨੇ ਪੁੱਛਿਆ, “ਕੀ ਸਭ ਕੁਝ ਠੀਕ ਹੈ?”
22ਗੇਹਾਜ਼ੀ ਨੇ ਜਵਾਬ ਦਿੱਤਾ, “ਸਭ ਕੁਝ ਠੀਕ ਹੈ। ਮੇਰੇ ਸੁਆਮੀ ਨੇ ਮੈਨੂੰ ਇਹ ਆਖਣ ਲਈ ਭੇਜਿਆ ਹੈ, ‘ਕਿ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜਵਾਨ ਹੁਣੇ ਮੇਰੇ ਕੋਲ ਆਏ ਹਨ। ਕਿਰਪਾ ਕਰਕੇ ਉਹਨਾਂ ਲਈ ਇੱਕ ਤੋੜਾ ਚਾਂਦੀ ਦਾ ਅਤੇ ਦੋ ਜੋੜੇ ਕੱਪੜਿਆਂ ਦੇ ਦਿਓ।’ ”