2 ਰਾਜਿਆਂ 5

ਨਾਮਾਨ ਨੇ ਕਿਹਾ, “ਖੁਸ਼ੀ ਨਾਲ ਦੋ ਤੋੜੇ ਲੈ ਲਓ।” ਅਤੇ ਉਸ ਨੇ ਉਸਨੂੰ ਮਜ਼ਬੂਰ ਕਰਕੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਅਤੇ ਦੋ ਜੋੜੇ ਕੱਪੜਿਆ ਸਮੇਤ ਨਾਲ ਬੰਨ੍ਹ ਦਿੱਤੇ। ਉਸਨੇ ਉਹਨਾਂ ਨੂੰ ਆਪਣੇ ਦੋ ਨੌਕਰਾਂ ਨੂੰ ਦੇ ਦਿੱਤਾ, ਤਾਂ ਉਹ ਉਹਨਾਂ ਨੂੰ ਉਸਦੇ ਅੱਗੇ-ਅੱਗੇ ਚੁੱਕ ਕੇ ਤੁਰ ਪਏ।

2 Kings 5:23 (UKJV) And Naaman said, Be content, take two talents. And he urged him, and bound two talents of silver in two bags, with two changes of garments, and laid them upon two of his servants; and they bare them before him.

21ਇਸ ਲਈ ਗੇਹਜ਼ੀ ਨਾਮਾਨ ਦੇ ਪਿੱਛੇ ਭੱਜਿਆ। ਜਦੋਂ ਨਾਮਾਨ ਨੇ ਉਸਨੂੰ ਆਪਣੇ ਵੱਲ ਭੱਜਦੇ ਵੇਖਿਆ ਤਾਂ ਉਹ ਉਸਨੂੰ ਮਿਲਣ ਲਈ ਰੱਥ ਤੋਂ ਹੇਠਾਂ ਉਤਰਿਆ। ਉਸ ਨੇ ਪੁੱਛਿਆ, “ਕੀ ਸਭ ਕੁਝ ਠੀਕ ਹੈ?”

22ਗੇਹਾਜ਼ੀ ਨੇ ਜਵਾਬ ਦਿੱਤਾ, “ਸਭ ਕੁਝ ਠੀਕ ਹੈ। ਮੇਰੇ ਸੁਆਮੀ ਨੇ ਮੈਨੂੰ ਇਹ ਆਖਣ ਲਈ ਭੇਜਿਆ ਹੈ, ‘ਕਿ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜਵਾਨ ਹੁਣੇ ਮੇਰੇ ਕੋਲ ਆਏ ਹਨ। ਕਿਰਪਾ ਕਰਕੇ ਉਹਨਾਂ ਲਈ ਇੱਕ ਤੋੜਾ ਚਾਂਦੀ ਦਾ ਅਤੇ ਦੋ ਜੋੜੇ ਕੱਪੜਿਆਂ ਦੇ ਦਿਓ।’ ”

23ਨਾਮਾਨ ਨੇ ਕਿਹਾ, “ਖੁਸ਼ੀ ਨਾਲ ਦੋ ਤੋੜੇ ਲੈ ਲਓ।” ਅਤੇ ਉਸ ਨੇ ਉਸਨੂੰ ਮਜ਼ਬੂਰ ਕਰਕੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਅਤੇ ਦੋ ਜੋੜੇ ਕੱਪੜਿਆ ਸਮੇਤ ਨਾਲ ਬੰਨ੍ਹ ਦਿੱਤੇ। ਉਸਨੇ ਉਹਨਾਂ ਨੂੰ ਆਪਣੇ ਦੋ ਨੌਕਰਾਂ ਨੂੰ ਦੇ ਦਿੱਤਾ, ਤਾਂ ਉਹ ਉਹਨਾਂ ਨੂੰ ਉਸਦੇ ਅੱਗੇ-ਅੱਗੇ ਚੁੱਕ ਕੇ ਤੁਰ ਪਏ।

24ਜਦੋਂ ਗੇਹਾਜ਼ੀ ਪਹਾੜੀ ਉੱਤੇ ਆਇਆ, ਉਸਨੇ ਨੌਕਰਾਂ ਤੋਂ ਚੀਜ਼ਾਂ ਲੈ ਕੇ ਘਰ ਵਿੱਚ ਰੱਖ ਦਿੱਤੀਆਂ। ਉਸਨੇ ਆਦਮੀਆਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ।

25ਜਦੋਂ ਉਹ ਅੰਦਰ ਗਿਆ ਅਤੇ ਆਪਣੇ ਸੁਆਮੀ ਦੇ ਸਾਹਮਣੇ ਖੜ੍ਹਾ ਹੋਇਆ, ਤਾਂ ਅਲੀਸ਼ਾ ਨੇ ਉਸਨੂੰ ਪੁੱਛਿਆ, “ਗੇਹਜ਼ੀ, ਤੂੰ ਕਿੱਥੇ ਸੀ?” ਗੇਹਾਜ਼ੀ ਨੇ ਉੱਤਰ ਦਿੱਤਾ, “ਤੇਰਾ ਸੇਵਕ ਕਿਤੇ ਨਹੀਂ ਗਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.