23ਨਾਮਾਨ ਨੇ ਕਿਹਾ, “ਖੁਸ਼ੀ ਨਾਲ ਦੋ ਤੋੜੇ ਲੈ ਲਓ।” ਅਤੇ ਉਸ ਨੇ ਉਸਨੂੰ ਮਜ਼ਬੂਰ ਕਰਕੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਅਤੇ ਦੋ ਜੋੜੇ ਕੱਪੜਿਆ ਸਮੇਤ ਨਾਲ ਬੰਨ੍ਹ ਦਿੱਤੇ। ਉਸਨੇ ਉਹਨਾਂ ਨੂੰ ਆਪਣੇ ਦੋ ਨੌਕਰਾਂ ਨੂੰ ਦੇ ਦਿੱਤਾ, ਤਾਂ ਉਹ ਉਹਨਾਂ ਨੂੰ ਉਸਦੇ ਅੱਗੇ-ਅੱਗੇ ਚੁੱਕ ਕੇ ਤੁਰ ਪਏ।
24ਜਦੋਂ ਗੇਹਾਜ਼ੀ ਪਹਾੜੀ ਉੱਤੇ ਆਇਆ, ਉਸਨੇ ਨੌਕਰਾਂ ਤੋਂ ਚੀਜ਼ਾਂ ਲੈ ਕੇ ਘਰ ਵਿੱਚ ਰੱਖ ਦਿੱਤੀਆਂ। ਉਸਨੇ ਆਦਮੀਆਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ।
25ਜਦੋਂ ਉਹ ਅੰਦਰ ਗਿਆ ਅਤੇ ਆਪਣੇ ਸੁਆਮੀ ਦੇ ਸਾਹਮਣੇ ਖੜ੍ਹਾ ਹੋਇਆ, ਤਾਂ ਅਲੀਸ਼ਾ ਨੇ ਉਸਨੂੰ ਪੁੱਛਿਆ, “ਗੇਹਜ਼ੀ, ਤੂੰ ਕਿੱਥੇ ਸੀ?” ਗੇਹਾਜ਼ੀ ਨੇ ਉੱਤਰ ਦਿੱਤਾ, “ਤੇਰਾ ਸੇਵਕ ਕਿਤੇ ਨਹੀਂ ਗਿਆ।”
26ਪਰ ਅਲੀਸ਼ਾ ਨੇ ਉਸਨੂੰ ਆਖਿਆ, “ਜਦੋਂ ਉਹ ਆਦਮੀ ਤੈਨੂੰ ਮਿਲਣ ਲਈ ਆਪਣੇ ਰਥ ਤੋਂ ਹੇਠਾਂ ਉਤਰਿਆ ਤਾਂ ਕੀ ਮੇਰਾ ਆਤਮਾ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਤੇ ਕੱਪੜੇ, ਜ਼ੈਤੂਨ, ਬਾਗਾਂ, ਅੰਗੂਰੀ ਬਾਗਾਂ, ਇੱਜੜਾ, ਵੱਗਾਂ, ਦਾਸ ਅਤੇ ਗੋਲੀਆਂ ਦੇ ਲੈਣ ਦਾ ਇਹ ਸਮਾਂ ਹੈ?
27ਇਸ ਲਈ ਨਾਮਾਨ ਦਾ ਕੋੜ੍ਹ ਤੈਨੂੰ ਅਤੇ ਤੇਰੇ ਅੰਸ ਨੂੰ ਸਦਾ ਤੱਕ ਲੱਗਾ ਰਹੇਗਾ।” ਤਦ ਗੇਹਾਜ਼ੀ ਅਲੀਸ਼ਾ ਦੇ ਸਾਹਮਣੇ ਤੋਂ ਚਲਾ ਗਿਆ ਅਤੇ ਉਸਦੀ ਚਮੜੀ ਕੋੜ੍ਹ ਨਾਲ ਬਰਫ਼ ਵਾਂਗ ਚਿੱਟੀ ਹੋ ਗਈ।