2 ਰਾਜਿਆਂ 6

ਤਦ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਕੀ ਤੁਸੀਂ ਕਿਰਪਾ ਕਰਕੇ ਆਪਣੇ ਦਾਸਾਂ ਨਾਲ ਨਹੀਂ ਆਓਗੇ?” ਅਲੀਸ਼ਾ ਨੇ ਜਵਾਬ ਦਿੱਤਾ, “ਮੈਂ ਚੱਲਾਗਾ।”

2 Kings 6:3 (UKJV) And one said, Be content, I pray you, and go with your servants. And he answered, I will go.

1ਇੱਕ ਦਿਨ ਨਬੀਆਂ ਦੇ ਸਮੂਹ ਨੇ ਅਲੀਸ਼ਾ ਨੂੰ ਕਿਹਾ, “ਵੇਖ, ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਛੋਟਾ ਹੈ।

2ਆਓ ਅਸੀਂ ਯਰਦਨ ਵੱਲ ਚੱਲੀਏ, ਜਿੱਥੇ ਸਾਡੇ ਵਿੱਚੋਂ ਹਰ ਕੋਈ ਇੱਕ-ਇੱਕ ਬਲੀ ਲਿਆਵੇ; ਅਤੇ ਉੱਥੇ ਅਸੀਂ ਮਿਲਣ ਲਈ ਇੱਕ ਜਗ੍ਹਾ ਬਣਾਈਏ।” ਅਤੇ ਉਸਨੇ ਕਿਹਾ, “ਜਾਓ।”

3ਤਦ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਕੀ ਤੁਸੀਂ ਕਿਰਪਾ ਕਰਕੇ ਆਪਣੇ ਦਾਸਾਂ ਨਾਲ ਨਹੀਂ ਆਓਗੇ?” ਅਲੀਸ਼ਾ ਨੇ ਜਵਾਬ ਦਿੱਤਾ, “ਮੈਂ ਚੱਲਾਗਾ।”

4ਅਤੇ ਉਹ ਉਹਨਾਂ ਦੇ ਨਾਲ ਚਲਾ ਗਿਆ। ਉਹ ਯਰਦਨ ਵੱਲ ਗਏ ਅਤੇ ਰੁੱਖਾਂ ਨੂੰ ਵੱਢਣ ਲੱਗੇ।

5ਜਦੋਂ ਉਹ ਰੁੱਖ ਕੱਟ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਦੀ ਕੁਹਾੜੀ ਪਾਣੀ ਵਿੱਚ ਡਿੱਗ ਗਈ। ਉਹ ਉੱਚੀ ਆਵਾਜ਼ ਨਾਲ ਬੋਲਿਆ, “ਹਾਏ, ਮੇਰੇ ਸੁਆਮੀ! ਮੈਂ ਤਾਂ ਉਹ ਮੰਗ ਕੇ ਲਿਆਂਦੀ ਸੀ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.