2 ਰਾਜਿਆਂ 6

ਅਤੇ ਉਹ ਉਹਨਾਂ ਦੇ ਨਾਲ ਚਲਾ ਗਿਆ। ਉਹ ਯਰਦਨ ਵੱਲ ਗਏ ਅਤੇ ਰੁੱਖਾਂ ਨੂੰ ਵੱਢਣ ਲੱਗੇ।

2 Kings 6:4 (UKJV) So he went with them. And when they came to Jordan, they cut down wood.

2ਆਓ ਅਸੀਂ ਯਰਦਨ ਵੱਲ ਚੱਲੀਏ, ਜਿੱਥੇ ਸਾਡੇ ਵਿੱਚੋਂ ਹਰ ਕੋਈ ਇੱਕ-ਇੱਕ ਬਲੀ ਲਿਆਵੇ; ਅਤੇ ਉੱਥੇ ਅਸੀਂ ਮਿਲਣ ਲਈ ਇੱਕ ਜਗ੍ਹਾ ਬਣਾਈਏ।” ਅਤੇ ਉਸਨੇ ਕਿਹਾ, “ਜਾਓ।”

3ਤਦ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਕੀ ਤੁਸੀਂ ਕਿਰਪਾ ਕਰਕੇ ਆਪਣੇ ਦਾਸਾਂ ਨਾਲ ਨਹੀਂ ਆਓਗੇ?” ਅਲੀਸ਼ਾ ਨੇ ਜਵਾਬ ਦਿੱਤਾ, “ਮੈਂ ਚੱਲਾਗਾ।”

4ਅਤੇ ਉਹ ਉਹਨਾਂ ਦੇ ਨਾਲ ਚਲਾ ਗਿਆ। ਉਹ ਯਰਦਨ ਵੱਲ ਗਏ ਅਤੇ ਰੁੱਖਾਂ ਨੂੰ ਵੱਢਣ ਲੱਗੇ।

5ਜਦੋਂ ਉਹ ਰੁੱਖ ਕੱਟ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਦੀ ਕੁਹਾੜੀ ਪਾਣੀ ਵਿੱਚ ਡਿੱਗ ਗਈ। ਉਹ ਉੱਚੀ ਆਵਾਜ਼ ਨਾਲ ਬੋਲਿਆ, “ਹਾਏ, ਮੇਰੇ ਸੁਆਮੀ! ਮੈਂ ਤਾਂ ਉਹ ਮੰਗ ਕੇ ਲਿਆਂਦੀ ਸੀ!”

6ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਪੁੱਛਿਆ, “ਉਹ ਕਿੱਥੇ ਡਿੱਗੀ ਹੈ?” ਜਦੋਂ ਉਸਨੇ ਉਸਨੂੰ ਜਗ੍ਹਾ ਦਿਖਾਈ, ਤਾਂ ਅਲੀਸ਼ਾ ਨੇ ਇੱਕ ਸੋਟੀ ਕੱਟ ਕੇ ਉੱਥੇ ਸੁੱਟ ਦਿੱਤੀ ਅਤੇ ਲੋਹੇ ਪਾਣੀ ਉੱਤੇ ਤੈਰਨ ਲਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.