5ਜਦੋਂ ਉਹ ਰੁੱਖ ਕੱਟ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਦੀ ਕੁਹਾੜੀ ਪਾਣੀ ਵਿੱਚ ਡਿੱਗ ਗਈ। ਉਹ ਉੱਚੀ ਆਵਾਜ਼ ਨਾਲ ਬੋਲਿਆ, “ਹਾਏ, ਮੇਰੇ ਸੁਆਮੀ! ਮੈਂ ਤਾਂ ਉਹ ਮੰਗ ਕੇ ਲਿਆਂਦੀ ਸੀ!”
6ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਪੁੱਛਿਆ, “ਉਹ ਕਿੱਥੇ ਡਿੱਗੀ ਹੈ?” ਜਦੋਂ ਉਸਨੇ ਉਸਨੂੰ ਜਗ੍ਹਾ ਦਿਖਾਈ, ਤਾਂ ਅਲੀਸ਼ਾ ਨੇ ਇੱਕ ਸੋਟੀ ਕੱਟ ਕੇ ਉੱਥੇ ਸੁੱਟ ਦਿੱਤੀ ਅਤੇ ਲੋਹੇ ਪਾਣੀ ਉੱਤੇ ਤੈਰਨ ਲਗਾ।
7ਉਸਨੇ ਕਿਹਾ, “ਇਸ ਨੂੰ ਬਾਹਰ ਕੱਢ ਲੈ।” ਫਿਰ ਆਦਮੀ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ।
8ਉਸ ਮੌਕੇ, ਜਦੋਂ ਅਰਾਮ ਦੇ ਰਾਜੇ ਨੇ ਇਸਰਾਏਲ ਨਾਲ ਲੜਾਈ ਕੀਤੀ, ਉਸਨੇ ਆਪਣੇ ਸੇਵਕਾਂ ਦੀ ਸਲਾਹ ਅਨੁਸਾਰ ਫੈਸਲਾ ਕੀਤਾ, “ਮੇਰਾ ਤੰਬੂ ਅਜਿਹੇ ਸਥਾਨ ਵਿੱਚ ਹੋਵੇਗਾ।”
9ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਇਸਰਾਏਲ ਦੇ ਰਾਜੇ ਨੂੰ ਸੁਨੇਹਾ ਭੇਜਿਆ: “ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂਕਿ ਅਰਾਮੀ ਉੱਧਰ ਜਾ ਰਹੇ ਹਨ।”