2 ਰਾਜਿਆਂ 7

ਇਸ ਲਈ ਉਹਨਾਂ ਨੇ ਆਪਣੇ ਘੋੜਿਆਂ ਸਮੇਤ ਦੋ ਰਥ ਚੁਣੇ ਅਤੇ ਰਾਜੇ ਨੇ ਉਹਨਾਂ ਨੂੰ ਅਰਾਮੀਆਂ ਦੀ ਫ਼ੌਜ ਦੇ ਪਿੱਛੇ ਭੇਜਿਆ। ਉਸਨੇ ਚਾਲਕਾਂ ਨੂੰ ਹੁਕਮ ਦਿੱਤਾ, “ਜਾਓ ਅਤੇ ਪਤਾ ਕਰੋ ਕਿ ਕੀ ਹੋਇਆ ਹੈ।”

2 Kings 7:14 (UKJV) They took therefore two chariot horses; and the king sent after the host of the Syrians, saying, Go and see.

12ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਅਧਿਕਾਰੀਆਂ ਨੂੰ ਕਿਹਾ, “ਮੈਂ ਤੁਹਾਨੂੰ ਦੱਸਾਂਗਾ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਉਹ ਜਾਣਦੇ ਹਨ ਕਿ ਅਸੀਂ ਭੁੱਖੇ ਮਰ ਰਹੇ ਹਾਂ ਅਤੇ ਇਸ ਲਈ ਉਹ ਡੇਰੇ ਛੱਡ ਕੇ ਪਿੰਡਾਂ ਵਿੱਚ ਲੁੱਕਣ ਗਏ, ਇਹ ਸੋਚ ਕੇ, ‘ਉਹ ਜ਼ਰੂਰ ਬਾਹਰ ਆਉਣਗੇ ਅਤੇ ਫਿਰ ਅਸੀਂ ਉਹਨਾਂ ਨੂੰ ਜਿਉਂਦਾ ਚੁੱਕ ਕੇ ਸ਼ਹਿਰ ਵਿੱਚ ਲਿਆਉਣਗੇ।’ ”

13ਉਸਦੇ ਸੇਵਕਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ, “ਅਸੀਂ ਬਾਕੀ ਦੇ ਪੰਜ ਘੋੜਿਆਂ ਨੂੰ ਕੁਝ ਸਿਪਾਹੀਆਂ ਨਾਲ ਉੱਥੇ ਭੇਜ ਦਿੱਤਾ। ਵੈਸੇ ਵੀ ਇੱਥੇ ਰਹਿ ਗਏ ਸੈਨਿਕਾਂ ਦੀ ਹਾਲਤ ਵੀ ਮਰਨ ਵਾਲਿਆਂ ਤੋਂ ਬਹੁਤੀ ਵੱਖਰੀ ਨਹੀਂ ਹੈ। ਅਸੀਂ ਉਹਨਾਂ ਨੂੰ ਪਤਾ ਕਰਨ ਲਈ ਉੱਥੇ ਭੇਜਦੇ ਹਾਂ।”

14ਇਸ ਲਈ ਉਹਨਾਂ ਨੇ ਆਪਣੇ ਘੋੜਿਆਂ ਸਮੇਤ ਦੋ ਰਥ ਚੁਣੇ ਅਤੇ ਰਾਜੇ ਨੇ ਉਹਨਾਂ ਨੂੰ ਅਰਾਮੀਆਂ ਦੀ ਫ਼ੌਜ ਦੇ ਪਿੱਛੇ ਭੇਜਿਆ। ਉਸਨੇ ਚਾਲਕਾਂ ਨੂੰ ਹੁਕਮ ਦਿੱਤਾ, “ਜਾਓ ਅਤੇ ਪਤਾ ਕਰੋ ਕਿ ਕੀ ਹੋਇਆ ਹੈ।”

15ਉਹਨਾਂ ਨੇ ਯਰਦਨ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਸਾਰੀ ਸੜਕ ਉਹਨਾਂ ਕੱਪੜਿਆਂ ਅਤੇ ਸਾਜ਼-ਸਾਮਾਨਾਂ ਨਾਲ ਵਿਛੀ ਹੋਈ ਵੇਖੀ ਜਿਨ੍ਹਾਂ ਨੂੰ ਅਰਾਮੀਆਂ ਨੇ ਆਪਣੀ ਕਾਹਲੀ ਵਿੱਚ ਸੁੱਟ ਦਿੱਤਾ। ਇਸ ਲਈ ਸੇਵਕ ਵਾਪਸ ਆਏ ਅਤੇ ਰਾਜੇ ਨੂੰ ਖ਼ਬਰ ਦਿੱਤੀ।

16ਤਦ ਲੋਕ ਬਾਹਰ ਗਏ ਅਤੇ ਅਰਾਮੀਆਂ ਦੇ ਡੇਰੇ ਨੂੰ ਲੁੱਟ ਲਿਆ। ਇਸ ਲਈ ਸਭ ਤੋਂ ਵਧੀਆ ਮੈਦਾ ਇੱਕ ਚਾਂਦੀ ਵਿੱਚ ਵਿਕਿਆ ਅਤੇ ਛੇ ਕਿੱਲੋ ਜੌਂ ਵੀ ਇੱਕ ਚਾਂਦੀ ਵਿੱਚ ਵਿਕੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.