13ਉਸਦੇ ਸੇਵਕਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ, “ਅਸੀਂ ਬਾਕੀ ਦੇ ਪੰਜ ਘੋੜਿਆਂ ਨੂੰ ਕੁਝ ਸਿਪਾਹੀਆਂ ਨਾਲ ਉੱਥੇ ਭੇਜ ਦਿੱਤਾ। ਵੈਸੇ ਵੀ ਇੱਥੇ ਰਹਿ ਗਏ ਸੈਨਿਕਾਂ ਦੀ ਹਾਲਤ ਵੀ ਮਰਨ ਵਾਲਿਆਂ ਤੋਂ ਬਹੁਤੀ ਵੱਖਰੀ ਨਹੀਂ ਹੈ। ਅਸੀਂ ਉਹਨਾਂ ਨੂੰ ਪਤਾ ਕਰਨ ਲਈ ਉੱਥੇ ਭੇਜਦੇ ਹਾਂ।”
14ਇਸ ਲਈ ਉਹਨਾਂ ਨੇ ਆਪਣੇ ਘੋੜਿਆਂ ਸਮੇਤ ਦੋ ਰਥ ਚੁਣੇ ਅਤੇ ਰਾਜੇ ਨੇ ਉਹਨਾਂ ਨੂੰ ਅਰਾਮੀਆਂ ਦੀ ਫ਼ੌਜ ਦੇ ਪਿੱਛੇ ਭੇਜਿਆ। ਉਸਨੇ ਚਾਲਕਾਂ ਨੂੰ ਹੁਕਮ ਦਿੱਤਾ, “ਜਾਓ ਅਤੇ ਪਤਾ ਕਰੋ ਕਿ ਕੀ ਹੋਇਆ ਹੈ।”
15ਉਹਨਾਂ ਨੇ ਯਰਦਨ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਸਾਰੀ ਸੜਕ ਉਹਨਾਂ ਕੱਪੜਿਆਂ ਅਤੇ ਸਾਜ਼-ਸਾਮਾਨਾਂ ਨਾਲ ਵਿਛੀ ਹੋਈ ਵੇਖੀ ਜਿਨ੍ਹਾਂ ਨੂੰ ਅਰਾਮੀਆਂ ਨੇ ਆਪਣੀ ਕਾਹਲੀ ਵਿੱਚ ਸੁੱਟ ਦਿੱਤਾ। ਇਸ ਲਈ ਸੇਵਕ ਵਾਪਸ ਆਏ ਅਤੇ ਰਾਜੇ ਨੂੰ ਖ਼ਬਰ ਦਿੱਤੀ।
16ਤਦ ਲੋਕ ਬਾਹਰ ਗਏ ਅਤੇ ਅਰਾਮੀਆਂ ਦੇ ਡੇਰੇ ਨੂੰ ਲੁੱਟ ਲਿਆ। ਇਸ ਲਈ ਸਭ ਤੋਂ ਵਧੀਆ ਮੈਦਾ ਇੱਕ ਚਾਂਦੀ ਵਿੱਚ ਵਿਕਿਆ ਅਤੇ ਛੇ ਕਿੱਲੋ ਜੌਂ ਵੀ ਇੱਕ ਚਾਂਦੀ ਵਿੱਚ ਵਿਕੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
17ਹੁਣ ਰਾਜੇ ਨੇ ਉਸ ਸੇਵਕ ਨੂੰ ਜਿਸ ਦੀ ਬਾਂਹ ਉੱਤੇ ਉਹ ਝੁਕਿਆ ਹੋਇਆ ਸੀ ਫਾਟਕ ਦਾ ਆਗੂ ਬਣਾਇਆ ਸੀ ਅਤੇ ਲੋਕਾਂ ਨੇ ਉਹ ਨੂੰ ਦਰਵਾਜ਼ੇ ਵਿੱਚ ਮਿੱਧਿਆ ਅਤੇ ਉਹ ਮਰ ਗਿਆ ਜਿਵੇਂ ਪਰਮੇਸ਼ਵਰ ਦੇ ਬੰਦੇ ਨੇ ਦੱਸਿਆ ਸੀ ਜਦੋਂ ਰਾਜਾ ਆਪਣੇ ਘਰ ਨੂੰ ਆਇਆ ਸੀ।