2 ਰਾਜਿਆਂ 7

ਹੁਣ ਰਾਜੇ ਨੇ ਉਸ ਸੇਵਕ ਨੂੰ ਜਿਸ ਦੀ ਬਾਂਹ ਉੱਤੇ ਉਹ ਝੁਕਿਆ ਹੋਇਆ ਸੀ ਫਾਟਕ ਦਾ ਆਗੂ ਬਣਾਇਆ ਸੀ ਅਤੇ ਲੋਕਾਂ ਨੇ ਉਹ ਨੂੰ ਦਰਵਾਜ਼ੇ ਵਿੱਚ ਮਿੱਧਿਆ ਅਤੇ ਉਹ ਮਰ ਗਿਆ ਜਿਵੇਂ ਪਰਮੇਸ਼ਵਰ ਦੇ ਬੰਦੇ ਨੇ ਦੱਸਿਆ ਸੀ ਜਦੋਂ ਰਾਜਾ ਆਪਣੇ ਘਰ ਨੂੰ ਆਇਆ ਸੀ।

2 Kings 7:17 (UKJV) And the king appointed the lord on whose hand he leaned to have the charge of the gate: and the people trode upon him in the gate, and he died, as the man of God had said, who spoke when the king came down to him.

15ਉਹਨਾਂ ਨੇ ਯਰਦਨ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਸਾਰੀ ਸੜਕ ਉਹਨਾਂ ਕੱਪੜਿਆਂ ਅਤੇ ਸਾਜ਼-ਸਾਮਾਨਾਂ ਨਾਲ ਵਿਛੀ ਹੋਈ ਵੇਖੀ ਜਿਨ੍ਹਾਂ ਨੂੰ ਅਰਾਮੀਆਂ ਨੇ ਆਪਣੀ ਕਾਹਲੀ ਵਿੱਚ ਸੁੱਟ ਦਿੱਤਾ। ਇਸ ਲਈ ਸੇਵਕ ਵਾਪਸ ਆਏ ਅਤੇ ਰਾਜੇ ਨੂੰ ਖ਼ਬਰ ਦਿੱਤੀ।

16ਤਦ ਲੋਕ ਬਾਹਰ ਗਏ ਅਤੇ ਅਰਾਮੀਆਂ ਦੇ ਡੇਰੇ ਨੂੰ ਲੁੱਟ ਲਿਆ। ਇਸ ਲਈ ਸਭ ਤੋਂ ਵਧੀਆ ਮੈਦਾ ਇੱਕ ਚਾਂਦੀ ਵਿੱਚ ਵਿਕਿਆ ਅਤੇ ਛੇ ਕਿੱਲੋ ਜੌਂ ਵੀ ਇੱਕ ਚਾਂਦੀ ਵਿੱਚ ਵਿਕੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

17ਹੁਣ ਰਾਜੇ ਨੇ ਉਸ ਸੇਵਕ ਨੂੰ ਜਿਸ ਦੀ ਬਾਂਹ ਉੱਤੇ ਉਹ ਝੁਕਿਆ ਹੋਇਆ ਸੀ ਫਾਟਕ ਦਾ ਆਗੂ ਬਣਾਇਆ ਸੀ ਅਤੇ ਲੋਕਾਂ ਨੇ ਉਹ ਨੂੰ ਦਰਵਾਜ਼ੇ ਵਿੱਚ ਮਿੱਧਿਆ ਅਤੇ ਉਹ ਮਰ ਗਿਆ ਜਿਵੇਂ ਪਰਮੇਸ਼ਵਰ ਦੇ ਬੰਦੇ ਨੇ ਦੱਸਿਆ ਸੀ ਜਦੋਂ ਰਾਜਾ ਆਪਣੇ ਘਰ ਨੂੰ ਆਇਆ ਸੀ।

18ਅਜਿਹਾ ਹੋਇਆ ਜਿਵੇਂ ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਰਾਜੇ ਨੂੰ ਕਿਹਾ ਸੀ, “ਕੱਲ੍ਹ ਦੇ ਲਗਭਗ ਇਸ ਸਮੇਂ, ਸਾਮਰਿਯਾ ਦੇ ਫਾਟਕ ਉੱਤੇ ਇੱਕ ਚਾਂਦੀ ਵਿੱਚ ਤਿੰਨ ਕਿੱਲੋ ਵਧੀਆ ਮੈਦਾ ਅਤੇ ਛੇ ਕਿੱਲੋ ਜੌਂ ਇੱਕ ਚਾਂਦੀ ਵਿੱਚ ਵਿਕਣਗੇ।”

19ਸੇਵਕ ਨੇ ਪਰਮੇਸ਼ਵਰ ਦੇ ਜਨ ਅਲੀਸ਼ਾ ਨੂੰ ਕਿਹਾ ਸੀ, “ਵੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?” ਪਰਮੇਸ਼ਵਰ ਦੇ ਜਨ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.