2 ਰਾਜਿਆਂ 7

ਸੇਵਕ ਨੇ ਪਰਮੇਸ਼ਵਰ ਦੇ ਜਨ ਅਲੀਸ਼ਾ ਨੂੰ ਕਿਹਾ ਸੀ, “ਵੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?” ਪਰਮੇਸ਼ਵਰ ਦੇ ਜਨ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।”

2 Kings 7:19 (UKJV) And that lord answered the man of God, and said, Now, behold, if the LORD should make windows in heaven, might such a thing be? And he said, Behold, you shall see it with yours eyes, but shall not eat thereof.

17ਹੁਣ ਰਾਜੇ ਨੇ ਉਸ ਸੇਵਕ ਨੂੰ ਜਿਸ ਦੀ ਬਾਂਹ ਉੱਤੇ ਉਹ ਝੁਕਿਆ ਹੋਇਆ ਸੀ ਫਾਟਕ ਦਾ ਆਗੂ ਬਣਾਇਆ ਸੀ ਅਤੇ ਲੋਕਾਂ ਨੇ ਉਹ ਨੂੰ ਦਰਵਾਜ਼ੇ ਵਿੱਚ ਮਿੱਧਿਆ ਅਤੇ ਉਹ ਮਰ ਗਿਆ ਜਿਵੇਂ ਪਰਮੇਸ਼ਵਰ ਦੇ ਬੰਦੇ ਨੇ ਦੱਸਿਆ ਸੀ ਜਦੋਂ ਰਾਜਾ ਆਪਣੇ ਘਰ ਨੂੰ ਆਇਆ ਸੀ।

18ਅਜਿਹਾ ਹੋਇਆ ਜਿਵੇਂ ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਰਾਜੇ ਨੂੰ ਕਿਹਾ ਸੀ, “ਕੱਲ੍ਹ ਦੇ ਲਗਭਗ ਇਸ ਸਮੇਂ, ਸਾਮਰਿਯਾ ਦੇ ਫਾਟਕ ਉੱਤੇ ਇੱਕ ਚਾਂਦੀ ਵਿੱਚ ਤਿੰਨ ਕਿੱਲੋ ਵਧੀਆ ਮੈਦਾ ਅਤੇ ਛੇ ਕਿੱਲੋ ਜੌਂ ਇੱਕ ਚਾਂਦੀ ਵਿੱਚ ਵਿਕਣਗੇ।”

19ਸੇਵਕ ਨੇ ਪਰਮੇਸ਼ਵਰ ਦੇ ਜਨ ਅਲੀਸ਼ਾ ਨੂੰ ਕਿਹਾ ਸੀ, “ਵੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?” ਪਰਮੇਸ਼ਵਰ ਦੇ ਜਨ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।”

20ਅਤੇ ਉਹ ਦੇ ਨਾਲ ਅਜਿਹਾ ਹੀ ਹੋਇਆ ਕਿਉਂ ਜੋ ਲੋਕਾਂ ਨੇ ਉਹ ਨੂੰ ਦਰਵਾਜ਼ੇ ਵਿੱਚ ਮਿੱਧਿਆ ਅਤੇ ਉਹ ਮਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.