2 ਰਾਜਿਆਂ 8

ਔਰਤ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਜਿਵੇਂ ਪਰਮੇਸ਼ਵਰ ਦੇ ਜਨ ਨੇ ਕਿਹਾ ਸੀ। ਉਹ ਅਤੇ ਉਸ ਦਾ ਪਰਿਵਾਰ ਚਲੇ ਗਏ ਅਤੇ ਸੱਤ ਸਾਲ ਫ਼ਲਿਸਤੀਆਂ ਦੇ ਦੇਸ਼ ਵਿੱਚ ਰਹੇ।

2 Kings 8:2 (UKJV) And the woman arose, and did after the saying of the man of God: and she went with her household, and sojourned in the land of the Philistines seven years.

1ਹੁਣ ਅਲੀਸ਼ਾ ਨੇ ਉਸ ਔਰਤ ਨੂੰ ਕਿਹਾ ਸੀ ਜਿਸ ਦੇ ਪੁੱਤਰ ਨੂੰ ਉਸਨੇ ਦੁਬਾਰਾ ਜੀਉਂਦਾ ਕੀਤਾ ਸੀ, “ਆਪਣੇ ਪਰਿਵਾਰ ਸਮੇਤ ਚਲੇ ਜਾ ਅਤੇ ਜਿੱਥੇ ਵੀ ਹੋ ਸਕੇ ਕੁਝ ਦੇਰ ਠਹਿਰ ਜਾ, ਕਿਉਂਕਿ ਯਾਹਵੇਹ ਨੇ ਦੇਸ਼ ਵਿੱਚ ਇੱਕ ਕਾਲ ਦਾ ਹੁਕਮ ਦਿੱਤਾ ਹੈ ਜੋ ਸੱਤ ਸਾਲਾਂ ਤੱਕ ਰਹੇਗਾ।”

2ਔਰਤ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਜਿਵੇਂ ਪਰਮੇਸ਼ਵਰ ਦੇ ਜਨ ਨੇ ਕਿਹਾ ਸੀ। ਉਹ ਅਤੇ ਉਸ ਦਾ ਪਰਿਵਾਰ ਚਲੇ ਗਏ ਅਤੇ ਸੱਤ ਸਾਲ ਫ਼ਲਿਸਤੀਆਂ ਦੇ ਦੇਸ਼ ਵਿੱਚ ਰਹੇ।

3ਸੱਤਾਂ ਸਾਲਾਂ ਦੇ ਅੰਤ ਵਿੱਚ ਉਹ ਫ਼ਲਿਸਤੀਆਂ ਦੇ ਦੇਸ਼ ਤੋਂ ਵਾਪਸ ਆਈ ਅਤੇ ਆਪਣੇ ਘਰ ਅਤੇ ਜ਼ਮੀਨ ਲਈ ਰਾਜੇ ਕੋਲ ਬੇਨਤੀ ਕਰਨ ਗਈ।

4ਰਾਜਾ ਪਰਮੇਸ਼ਵਰ ਦੇ ਬੰਦੇ ਦੇ ਸੇਵਕ ਗੇਹਜ਼ੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਸੀ, “ਮੈਨੂੰ ਅਲੀਸ਼ਾ ਦੇ ਸਾਰੇ ਮਹਾਨ ਕੰਮਾਂ ਬਾਰੇ ਦੱਸੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.