2ਔਰਤ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਜਿਵੇਂ ਪਰਮੇਸ਼ਵਰ ਦੇ ਜਨ ਨੇ ਕਿਹਾ ਸੀ। ਉਹ ਅਤੇ ਉਸ ਦਾ ਪਰਿਵਾਰ ਚਲੇ ਗਏ ਅਤੇ ਸੱਤ ਸਾਲ ਫ਼ਲਿਸਤੀਆਂ ਦੇ ਦੇਸ਼ ਵਿੱਚ ਰਹੇ।
3ਸੱਤਾਂ ਸਾਲਾਂ ਦੇ ਅੰਤ ਵਿੱਚ ਉਹ ਫ਼ਲਿਸਤੀਆਂ ਦੇ ਦੇਸ਼ ਤੋਂ ਵਾਪਸ ਆਈ ਅਤੇ ਆਪਣੇ ਘਰ ਅਤੇ ਜ਼ਮੀਨ ਲਈ ਰਾਜੇ ਕੋਲ ਬੇਨਤੀ ਕਰਨ ਗਈ।
4ਰਾਜਾ ਪਰਮੇਸ਼ਵਰ ਦੇ ਬੰਦੇ ਦੇ ਸੇਵਕ ਗੇਹਜ਼ੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਸੀ, “ਮੈਨੂੰ ਅਲੀਸ਼ਾ ਦੇ ਸਾਰੇ ਮਹਾਨ ਕੰਮਾਂ ਬਾਰੇ ਦੱਸੋ।”
5ਜਿਵੇਂ ਕਿ ਗੇਹਜ਼ੀ ਰਾਜੇ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਮੁਰਦਿਆਂ ਨੂੰ ਕਿਵੇਂ ਦੁਬਾਰਾ ਜ਼ਿੰਦਾ ਕੀਤਾ ਸੀ, ਉਹ ਔਰਤ ਜਿਸਦਾ ਪੁੱਤਰ ਅਲੀਸ਼ਾ ਨੇ ਦੁਬਾਰਾ ਜੀਉਂਦਾ ਕੀਤਾ ਸੀ, ਰਾਜੇ ਨੂੰ ਆਪਣੇ ਘਰ ਅਤੇ ਜ਼ਮੀਨ ਲਈ ਬੇਨਤੀ ਕਰਨ ਆਈ। ਗੇਹਜ਼ੀ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਇਹ ਉਹ ਔਰਤ ਹੈ ਅਤੇ ਇਹ ਉਸ ਦਾ ਪੁੱਤਰ ਹੈ ਜਿਸਨੂੰ ਅਲੀਸ਼ਾ ਨੇ ਜਿਉਂਦਾ ਕੀਤਾ ਸੀ।”
6ਰਾਜੇ ਨੇ ਔਰਤ ਨੂੰ ਇਸ ਬਾਰੇ ਪੁੱਛਿਆ ਅਤੇ ਉਸਨੇ ਉਸਨੂੰ ਦੱਸਿਆ। ਤਦ ਉਸ ਨੇ ਇੱਕ ਅਧਿਕਾਰੀ ਨੂੰ ਉਸ ਦੇ ਮੁਕੱਦਮੇ ਦਾ ਕੰਮ ਸੌਂਪਿਆ ਅਤੇ ਉਸ ਨੂੰ ਕਿਹਾ, “ਉਸ ਦਾ ਸਭ ਕੁਝ ਵਾਪਸ ਕਰ ਦਿਓ, ਜਿਸ ਵਿੱਚ ਉਸ ਦੇ ਦੇਸ਼ ਛੱਡਣ ਦੇ ਦਿਨ ਤੋਂ ਲੈ ਕੇ ਹੁਣ ਤੱਕ ਉਸ ਦੀ ਜ਼ਮੀਨ ਦੀ ਸਾਰੀ ਆਮਦਨ ਵੀ ਸ਼ਾਮਲ ਹੋਵੇ।”