2 ਰਾਜਿਆਂ 8

ਜਿਵੇਂ ਕਿ ਗੇਹਜ਼ੀ ਰਾਜੇ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਮੁਰਦਿਆਂ ਨੂੰ ਕਿਵੇਂ ਦੁਬਾਰਾ ਜ਼ਿੰਦਾ ਕੀਤਾ ਸੀ, ਉਹ ਔਰਤ ਜਿਸਦਾ ਪੁੱਤਰ ਅਲੀਸ਼ਾ ਨੇ ਦੁਬਾਰਾ ਜੀਉਂਦਾ ਕੀਤਾ ਸੀ, ਰਾਜੇ ਨੂੰ ਆਪਣੇ ਘਰ ਅਤੇ ਜ਼ਮੀਨ ਲਈ ਬੇਨਤੀ ਕਰਨ ਆਈ। ਗੇਹਜ਼ੀ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਇਹ ਉਹ ਔਰਤ ਹੈ ਅਤੇ ਇਹ ਉਸ ਦਾ ਪੁੱਤਰ ਹੈ ਜਿਸਨੂੰ ਅਲੀਸ਼ਾ ਨੇ ਜਿਉਂਦਾ ਕੀਤਾ ਸੀ।”

2 Kings 8:5 (UKJV) And it came to pass, as he was telling the king how he had restored a dead body to life, that, behold, the woman, whose son he had restored to life, cried to the king for her house and for her land. And Gehazi said, My lord, O king, this is the woman, and this is her son, whom Elisha restored to life.

3ਸੱਤਾਂ ਸਾਲਾਂ ਦੇ ਅੰਤ ਵਿੱਚ ਉਹ ਫ਼ਲਿਸਤੀਆਂ ਦੇ ਦੇਸ਼ ਤੋਂ ਵਾਪਸ ਆਈ ਅਤੇ ਆਪਣੇ ਘਰ ਅਤੇ ਜ਼ਮੀਨ ਲਈ ਰਾਜੇ ਕੋਲ ਬੇਨਤੀ ਕਰਨ ਗਈ।

4ਰਾਜਾ ਪਰਮੇਸ਼ਵਰ ਦੇ ਬੰਦੇ ਦੇ ਸੇਵਕ ਗੇਹਜ਼ੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਸੀ, “ਮੈਨੂੰ ਅਲੀਸ਼ਾ ਦੇ ਸਾਰੇ ਮਹਾਨ ਕੰਮਾਂ ਬਾਰੇ ਦੱਸੋ।”

5ਜਿਵੇਂ ਕਿ ਗੇਹਜ਼ੀ ਰਾਜੇ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਮੁਰਦਿਆਂ ਨੂੰ ਕਿਵੇਂ ਦੁਬਾਰਾ ਜ਼ਿੰਦਾ ਕੀਤਾ ਸੀ, ਉਹ ਔਰਤ ਜਿਸਦਾ ਪੁੱਤਰ ਅਲੀਸ਼ਾ ਨੇ ਦੁਬਾਰਾ ਜੀਉਂਦਾ ਕੀਤਾ ਸੀ, ਰਾਜੇ ਨੂੰ ਆਪਣੇ ਘਰ ਅਤੇ ਜ਼ਮੀਨ ਲਈ ਬੇਨਤੀ ਕਰਨ ਆਈ। ਗੇਹਜ਼ੀ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਇਹ ਉਹ ਔਰਤ ਹੈ ਅਤੇ ਇਹ ਉਸ ਦਾ ਪੁੱਤਰ ਹੈ ਜਿਸਨੂੰ ਅਲੀਸ਼ਾ ਨੇ ਜਿਉਂਦਾ ਕੀਤਾ ਸੀ।”

6ਰਾਜੇ ਨੇ ਔਰਤ ਨੂੰ ਇਸ ਬਾਰੇ ਪੁੱਛਿਆ ਅਤੇ ਉਸਨੇ ਉਸਨੂੰ ਦੱਸਿਆ। ਤਦ ਉਸ ਨੇ ਇੱਕ ਅਧਿਕਾਰੀ ਨੂੰ ਉਸ ਦੇ ਮੁਕੱਦਮੇ ਦਾ ਕੰਮ ਸੌਂਪਿਆ ਅਤੇ ਉਸ ਨੂੰ ਕਿਹਾ, “ਉਸ ਦਾ ਸਭ ਕੁਝ ਵਾਪਸ ਕਰ ਦਿਓ, ਜਿਸ ਵਿੱਚ ਉਸ ਦੇ ਦੇਸ਼ ਛੱਡਣ ਦੇ ਦਿਨ ਤੋਂ ਲੈ ਕੇ ਹੁਣ ਤੱਕ ਉਸ ਦੀ ਜ਼ਮੀਨ ਦੀ ਸਾਰੀ ਆਮਦਨ ਵੀ ਸ਼ਾਮਲ ਹੋਵੇ।”

7ਅਲੀਸ਼ਾ ਦੰਮਿਸ਼ਕ ਗਿਆ ਅਤੇ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ। ਜਦੋਂ ਰਾਜੇ ਨੂੰ ਦੱਸਿਆ ਗਿਆ, “ਪਰਮੇਸ਼ਵਰ ਦਾ ਜਨ ਇੱਥੇ ਆ ਗਿਆ ਹੈ,”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.