2 ਰਾਜਿਆਂ 8

ਅਲੀਸ਼ਾ ਦੰਮਿਸ਼ਕ ਗਿਆ ਅਤੇ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ। ਜਦੋਂ ਰਾਜੇ ਨੂੰ ਦੱਸਿਆ ਗਿਆ, “ਪਰਮੇਸ਼ਵਰ ਦਾ ਜਨ ਇੱਥੇ ਆ ਗਿਆ ਹੈ,”

2 Kings 8:7 (UKJV) And Elisha came to Damascus; and Benhadad the king of Syria was sick; and it was told him, saying, The man of God has come here.

5ਜਿਵੇਂ ਕਿ ਗੇਹਜ਼ੀ ਰਾਜੇ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਮੁਰਦਿਆਂ ਨੂੰ ਕਿਵੇਂ ਦੁਬਾਰਾ ਜ਼ਿੰਦਾ ਕੀਤਾ ਸੀ, ਉਹ ਔਰਤ ਜਿਸਦਾ ਪੁੱਤਰ ਅਲੀਸ਼ਾ ਨੇ ਦੁਬਾਰਾ ਜੀਉਂਦਾ ਕੀਤਾ ਸੀ, ਰਾਜੇ ਨੂੰ ਆਪਣੇ ਘਰ ਅਤੇ ਜ਼ਮੀਨ ਲਈ ਬੇਨਤੀ ਕਰਨ ਆਈ। ਗੇਹਜ਼ੀ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਇਹ ਉਹ ਔਰਤ ਹੈ ਅਤੇ ਇਹ ਉਸ ਦਾ ਪੁੱਤਰ ਹੈ ਜਿਸਨੂੰ ਅਲੀਸ਼ਾ ਨੇ ਜਿਉਂਦਾ ਕੀਤਾ ਸੀ।”

6ਰਾਜੇ ਨੇ ਔਰਤ ਨੂੰ ਇਸ ਬਾਰੇ ਪੁੱਛਿਆ ਅਤੇ ਉਸਨੇ ਉਸਨੂੰ ਦੱਸਿਆ। ਤਦ ਉਸ ਨੇ ਇੱਕ ਅਧਿਕਾਰੀ ਨੂੰ ਉਸ ਦੇ ਮੁਕੱਦਮੇ ਦਾ ਕੰਮ ਸੌਂਪਿਆ ਅਤੇ ਉਸ ਨੂੰ ਕਿਹਾ, “ਉਸ ਦਾ ਸਭ ਕੁਝ ਵਾਪਸ ਕਰ ਦਿਓ, ਜਿਸ ਵਿੱਚ ਉਸ ਦੇ ਦੇਸ਼ ਛੱਡਣ ਦੇ ਦਿਨ ਤੋਂ ਲੈ ਕੇ ਹੁਣ ਤੱਕ ਉਸ ਦੀ ਜ਼ਮੀਨ ਦੀ ਸਾਰੀ ਆਮਦਨ ਵੀ ਸ਼ਾਮਲ ਹੋਵੇ।”

7ਅਲੀਸ਼ਾ ਦੰਮਿਸ਼ਕ ਗਿਆ ਅਤੇ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ। ਜਦੋਂ ਰਾਜੇ ਨੂੰ ਦੱਸਿਆ ਗਿਆ, “ਪਰਮੇਸ਼ਵਰ ਦਾ ਜਨ ਇੱਥੇ ਆ ਗਿਆ ਹੈ,”

8ਰਾਜੇ ਹਜ਼ਾਏਲ ਨੂੰ ਆਖਿਆ, “ਆਪਣੇ ਨਾਲ ਇੱਕ ਤੋਹਫ਼ਾ ਲੈ ਕੇ ਪਰਮੇਸ਼ਵਰ ਦੇ ਬੰਦੇ ਨੂੰ ਮਿਲਣ ਜਾ। ਉਸ ਦੁਆਰਾ ਯਾਹਵੇਹ ਨਾਲ ਸਲਾਹ ਕਰੋ ਅਤੇ ਉਸ ਨੂੰ ਪੁੱਛੋ, ‘ਕੀ ਮੈਂ ਇਸ ਬਿਮਾਰੀ ਤੋਂ ਠੀਕ ਹੋ ਜਾਵਾਂਗਾ?’ ”

9ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਦੰਮਿਸ਼ਕ ਦੇ ਸਭ ਤੋਂ ਵਧੀਆ ਮਾਲ ਦੇ ਚਾਲੀ ਊਠ ਆਪਣੇ ਨਾਲ ਤੋਹਫ਼ੇ ਵਜੋਂ ਲੈ ਕੇ ਗਿਆ। ਜਦੋਂ ਉਹ ਉੱਥੇ ਪਹੁੰਚਿਆ ਅਤੇ ਅਲੀਸ਼ਾ ਦੇ ਸਾਹਮਣੇ ਖਲੋ ਗਿਆ, ਉਸਨੇ ਪਰਮੇਸ਼ਵਰ ਦੇ ਬੰਦੇ ਨੂੰ ਬੇਨਤੀ ਕੀਤੀ, “ਤੇਰੇ ਪੁੱਤਰ ਬਨ-ਹਦਦ, ਅਰਾਮ ਦੇ ਰਾਜੇ ਨੇ ਮੈਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕੀ ਮੈਂ ਇਸ ਬੀਮਾਰੀ ਤੋਂ ਛੁਟਕਾਰਾ ਪਾਵਾਂਗਾ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.