2 ਰਾਜਿਆਂ 9

ਪਰ ਰਾਜਾ ਯਹੋਰਾਮ ਅਰਾਮ ਦੇ ਰਾਜੇ ਹਜ਼ਾਏਲ ਨਾਲ ਲੜਾਈ ਵਿੱਚ ਅਰਾਮੀਆਂ ਦੇ ਜ਼ਖਮਾਂ ਤੋਂ ਠੀਕ ਹੋਣ ਲਈ ਯਿਜ਼ਰਏਲ ਵਾਪਸ ਪਰਤਿਆ ਸੀ।) ਯੇਹੂ ਨੇ ਕਿਹਾ, “ਜੇਕਰ ਤੁਸੀਂ ਮੈਨੂੰ ਰਾਜਾ ਬਣਾਉਣਾ ਚਾਹੁੰਦੇ ਹੋ, ਤਾਂ ਕਿਸੇ ਨੂੰ ਵੀ ਸ਼ਹਿਰ ਤੋਂ ਬਾਹਰ ਨਾ ਜਾਣ ਦਿਓ ਅਤੇ ਯਿਜ਼ਰਏਲ ਵਿੱਚ ਖ਼ਬਰ ਸੁਣਾਓ।”

2 Kings 9:15 (UKJV) But king Joram was returned to be healed in Jezreel of the wounds which the Syrians had given him, when he fought with Hazael king of Syria.) And Jehu said, If it be your minds, then let none go forth nor escape out of the city to go to tell it in Jezreel.

13ਇਹ ਸੁਣ ਕੇ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਬਾਹਰਲਾ ਕੱਪੜਾ ਲਾਹ ਕੇ ਪੱਥਰ ਦੀਆਂ ਪੌੜੀਆਂ ਉੱਤੇ ਵਿਛਾ ਦਿੱਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਉੱਚੀ-ਉੱਚੀ ਕਿਹਾ, “ਯੇਹੂ ਰਾਜਾ ਹੈ!”

14ਯਹੋਸ਼ਾਫ਼ਾਟ ਦੇ ਪੁੱਤਰ ਯੇਹੂ, ਨਿਮਸ਼ੀ ਦੇ ਪੋਤੇ ਨੇ ਯੋਰਾਮ ਦੇ ਵਿਰੁੱਧ ਸਾਜ਼ਿਸ਼ ਰਚੀ। (ਹੁਣ ਯੋਰਾਮ ਅਤੇ ਸਾਰਾ ਇਸਰਾਏਲ ਅਰਾਮ ਦੇ ਰਾਜਾ ਹਜ਼ਾਏਲ ਦੇ ਵਿਰੁੱਧ ਰਾਮੋਥ ਗਿਲਆਦ ਦੀ ਰੱਖਿਆ ਕਰ ਰਹੇ ਸਨ,

15ਪਰ ਰਾਜਾ ਯਹੋਰਾਮ ਅਰਾਮ ਦੇ ਰਾਜੇ ਹਜ਼ਾਏਲ ਨਾਲ ਲੜਾਈ ਵਿੱਚ ਅਰਾਮੀਆਂ ਦੇ ਜ਼ਖਮਾਂ ਤੋਂ ਠੀਕ ਹੋਣ ਲਈ ਯਿਜ਼ਰਏਲ ਵਾਪਸ ਪਰਤਿਆ ਸੀ।) ਯੇਹੂ ਨੇ ਕਿਹਾ, “ਜੇਕਰ ਤੁਸੀਂ ਮੈਨੂੰ ਰਾਜਾ ਬਣਾਉਣਾ ਚਾਹੁੰਦੇ ਹੋ, ਤਾਂ ਕਿਸੇ ਨੂੰ ਵੀ ਸ਼ਹਿਰ ਤੋਂ ਬਾਹਰ ਨਾ ਜਾਣ ਦਿਓ ਅਤੇ ਯਿਜ਼ਰਏਲ ਵਿੱਚ ਖ਼ਬਰ ਸੁਣਾਓ।”

16ਤਦ ਉਹ ਆਪਣੇ ਰਥ ਵਿੱਚ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਅਰਾਮ ਕਰ ਰਿਹਾ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਉਸ ਨੂੰ ਮਿਲਣ ਗਿਆ ਸੀ।

17ਜਦੋਂ ਯਿਜ਼ਰਏਲ ਦੇ ਬੁਰਜ ਉੱਤੇ ਖੜ੍ਹੇ ਨਿਗਾਹਬਾਨ ਨੇ ਯੇਹੂ ਦੀਆਂ ਫ਼ੌਜਾਂ ਨੂੰ ਆਉਂਦੀਆਂ ਦੇਖਿਆ, ਤਾਂ ਉਸ ਨੇ ਪੁਕਾਰਿਆ, “ਮੈਂ ਕੁਝ ਫ਼ੌਜਾਂ ਨੂੰ ਆਉਂਦੀਆਂ ਦੇਖਦਾ ਹਾਂ।” “ਇੱਕ ਘੋੜਸਵਾਰ ਲਿਆਓ,” ਯਹੋਰਾਮ ਨੇ ਹੁਕਮ ਦਿੱਤਾ। “ਉਸਨੂੰ ਉਹਨਾਂ ਨੂੰ ਮਿਲਣ ਲਈ ਭੇਜੋ ਅਤੇ ਪੁੱਛੋ, ‘ਕੀ ਤੁਸੀਂ ਸ਼ਾਂਤੀ ਨਾਲ ਆਏ ਹੋ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.