12ਉਹਨਾਂ ਨੇ ਕਿਹਾ, “ਇਹ ਸੱਚ ਨਹੀਂ ਹੈ! ਸਾਨੂੰ ਦਸ ਸੱਚ ਕੀ ਹੈ।” ਯੇਹੂ ਨੇ ਕਿਹਾ, “ਉਸਨੇ ਮੈਨੂੰ ਇਹ ਦੱਸਿਆ: ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ”
13ਇਹ ਸੁਣ ਕੇ ਉਹਨਾਂ ਵਿੱਚੋਂ ਹਰੇਕ ਨੇ ਆਪਣਾ ਬਾਹਰਲਾ ਕੱਪੜਾ ਲਾਹ ਕੇ ਪੱਥਰ ਦੀਆਂ ਪੌੜੀਆਂ ਉੱਤੇ ਵਿਛਾ ਦਿੱਤਾ। ਫਿਰ ਉਹਨਾਂ ਨੇ ਤੁਰ੍ਹੀ ਵਜਾਈ ਅਤੇ ਉੱਚੀ-ਉੱਚੀ ਕਿਹਾ, “ਯੇਹੂ ਰਾਜਾ ਹੈ!”
14ਯਹੋਸ਼ਾਫ਼ਾਟ ਦੇ ਪੁੱਤਰ ਯੇਹੂ, ਨਿਮਸ਼ੀ ਦੇ ਪੋਤੇ ਨੇ ਯੋਰਾਮ ਦੇ ਵਿਰੁੱਧ ਸਾਜ਼ਿਸ਼ ਰਚੀ। (ਹੁਣ ਯੋਰਾਮ ਅਤੇ ਸਾਰਾ ਇਸਰਾਏਲ ਅਰਾਮ ਦੇ ਰਾਜਾ ਹਜ਼ਾਏਲ ਦੇ ਵਿਰੁੱਧ ਰਾਮੋਥ ਗਿਲਆਦ ਦੀ ਰੱਖਿਆ ਕਰ ਰਹੇ ਸਨ,
15ਪਰ ਰਾਜਾ ਯਹੋਰਾਮ ਅਰਾਮ ਦੇ ਰਾਜੇ ਹਜ਼ਾਏਲ ਨਾਲ ਲੜਾਈ ਵਿੱਚ ਅਰਾਮੀਆਂ ਦੇ ਜ਼ਖਮਾਂ ਤੋਂ ਠੀਕ ਹੋਣ ਲਈ ਯਿਜ਼ਰਏਲ ਵਾਪਸ ਪਰਤਿਆ ਸੀ।) ਯੇਹੂ ਨੇ ਕਿਹਾ, “ਜੇਕਰ ਤੁਸੀਂ ਮੈਨੂੰ ਰਾਜਾ ਬਣਾਉਣਾ ਚਾਹੁੰਦੇ ਹੋ, ਤਾਂ ਕਿਸੇ ਨੂੰ ਵੀ ਸ਼ਹਿਰ ਤੋਂ ਬਾਹਰ ਨਾ ਜਾਣ ਦਿਓ ਅਤੇ ਯਿਜ਼ਰਏਲ ਵਿੱਚ ਖ਼ਬਰ ਸੁਣਾਓ।”
16ਤਦ ਉਹ ਆਪਣੇ ਰਥ ਵਿੱਚ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਅਰਾਮ ਕਰ ਰਿਹਾ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਉਸ ਨੂੰ ਮਿਲਣ ਗਿਆ ਸੀ।