2 ਰਾਜਿਆਂ 9

ਯਹੋਰਾਮ ਨੇ ਹੁਕਮ ਦਿੱਤਾ, “ਮੇਰੇ ਰਥ ਨੂੰ ਰੋਕੋ।” ਅਤੇ ਜਦੋਂ ਇਹ ਰੋਕਿਆ ਗਿਆ ਤਾਂ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੇਹੂ ਨੂੰ ਮਿਲਣ ਲਈ ਆਪੋ-ਆਪਣੇ ਰਥ ਵਿੱਚ ਸਵਾਰ ਹੋਏ। ਉਹ ਉਸ ਨੂੰ ਉਸ ਜ਼ਮੀਨ ਤੇ ਮਿਲੇ ਜੋ ਯਿਜ਼ਰਏਲ ਨਾਬੋਥ ਦੀ ਸੀ।

2 Kings 9:21 (UKJV) And Joram said, Make ready. And his chariot was made ready. And Joram king of Israel and Ahaziah king of Judah went out, each in his chariot, and they went out against Jehu, and met him in the portion of Naboth the Jezreelite.

19ਇਸ ਲਈ ਉਹ ਨੇ ਦੂਜੇ ਘੋੜਸਵਾਰ ਨੂੰ ਭੇਜਿਆ ਅਤੇ ਉਸ ਨੇ ਉਨ੍ਹਾਂ ਕੋਲ ਜਾ ਕੇ ਆਖਿਆ, “ਰਾਜਾ ਪੁੱਛਦਾ ਹੈ, ‘ਸ਼ਾਂਤੀ ਵੀ ਹੈ?’ ” ਯੇਹੂ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲ।”

20ਨਿਗਾਹਬਾਨ ਨੇ ਦੱਸਿਆ, “ਉਹ ਉਹਨਾਂ ਤੱਕ ਪਹੁੰਚ ਗਿਆ ਹੈ, ਪਰ ਉਹ ਵਾਪਸ ਵੀ ਨਹੀਂ ਆ ਰਿਹਾ ਹੈ। ਘੋੜਸਵਾਰ ਚਲਾਉਣਾ ਨਿਮਸ਼ੀ ਦੇ ਪੁੱਤਰ ਯੇਹੂ ਵਰਗਾ ਹੈ, ਉਹ ਇੱਕ ਪਾਗਲ ਵਾਂਗ ਚਲਾਉਂਦਾ ਹੈ।”

21ਯਹੋਰਾਮ ਨੇ ਹੁਕਮ ਦਿੱਤਾ, “ਮੇਰੇ ਰਥ ਨੂੰ ਰੋਕੋ।” ਅਤੇ ਜਦੋਂ ਇਹ ਰੋਕਿਆ ਗਿਆ ਤਾਂ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੇਹੂ ਨੂੰ ਮਿਲਣ ਲਈ ਆਪੋ-ਆਪਣੇ ਰਥ ਵਿੱਚ ਸਵਾਰ ਹੋਏ। ਉਹ ਉਸ ਨੂੰ ਉਸ ਜ਼ਮੀਨ ਤੇ ਮਿਲੇ ਜੋ ਯਿਜ਼ਰਏਲ ਨਾਬੋਥ ਦੀ ਸੀ।

22ਜਦੋਂ ਯਹੋਰਾਮ ਨੇ ਯੇਹੂ ਨੂੰ ਦੇਖਿਆ ਤਾਂ ਉਸਨੇ ਪੁੱਛਿਆ, “ਯੇਹੂ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?” ਯੇਹੂ ਨੇ ਜਵਾਬ ਦਿੱਤਾ, “ਜਦ ਤੱਕ ਤੁਹਾਡੀ ਮਾਤਾ ਈਜ਼ੇਬੇਲ ਦੀ ਸਾਰੀ ਮੂਰਤੀ ਪੂਜਾ ਅਤੇ ਜਾਦੂ-ਟੂਣਾ ਬਹੁਤ ਹੁੰਦਾ ਹੈ, ਸ਼ਾਂਤੀ ਕਿਵੇਂ ਹੋ ਸਕਦੀ ਹੈ?”

23ਯਹੋਰਾਮ ਪਿੱਛੇ ਮੁੜ ਕੇ ਅਹਜ਼ਯਾਹ ਨੂੰ “ਧੋਖੇਬਾਜ਼, ਅਹਜ਼ਯਾਹ” ਪੁਕਾਰਦਾ ਹੋਇਆ, ਭੱਜ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.