21ਯਹੋਰਾਮ ਨੇ ਹੁਕਮ ਦਿੱਤਾ, “ਮੇਰੇ ਰਥ ਨੂੰ ਰੋਕੋ।” ਅਤੇ ਜਦੋਂ ਇਹ ਰੋਕਿਆ ਗਿਆ ਤਾਂ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੇਹੂ ਨੂੰ ਮਿਲਣ ਲਈ ਆਪੋ-ਆਪਣੇ ਰਥ ਵਿੱਚ ਸਵਾਰ ਹੋਏ। ਉਹ ਉਸ ਨੂੰ ਉਸ ਜ਼ਮੀਨ ਤੇ ਮਿਲੇ ਜੋ ਯਿਜ਼ਰਏਲ ਨਾਬੋਥ ਦੀ ਸੀ।
22ਜਦੋਂ ਯਹੋਰਾਮ ਨੇ ਯੇਹੂ ਨੂੰ ਦੇਖਿਆ ਤਾਂ ਉਸਨੇ ਪੁੱਛਿਆ, “ਯੇਹੂ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?” ਯੇਹੂ ਨੇ ਜਵਾਬ ਦਿੱਤਾ, “ਜਦ ਤੱਕ ਤੁਹਾਡੀ ਮਾਤਾ ਈਜ਼ੇਬੇਲ ਦੀ ਸਾਰੀ ਮੂਰਤੀ ਪੂਜਾ ਅਤੇ ਜਾਦੂ-ਟੂਣਾ ਬਹੁਤ ਹੁੰਦਾ ਹੈ, ਸ਼ਾਂਤੀ ਕਿਵੇਂ ਹੋ ਸਕਦੀ ਹੈ?”
23ਯਹੋਰਾਮ ਪਿੱਛੇ ਮੁੜ ਕੇ ਅਹਜ਼ਯਾਹ ਨੂੰ “ਧੋਖੇਬਾਜ਼, ਅਹਜ਼ਯਾਹ” ਪੁਕਾਰਦਾ ਹੋਇਆ, ਭੱਜ ਗਿਆ।
24ਤਦ ਯੇਹੂ ਨੇ ਆਪਣਾ ਧਨੁਸ਼ ਖਿੱਚਿਆ ਅਤੇ ਯਹੋਰਾਮ ਦੇ ਮੋਢਿਆਂ ਵਿਚਕਾਰ ਤੀਰ ਮਾਰ ਦਿੱਤਾ। ਤੀਰ ਉਸ ਦੇ ਦਿਲ ਨੂੰ ਵਿੰਨ੍ਹ ਗਿਆ ਅਤੇ ਉਹ ਆਪਣੇ ਰੱਥ ਵਿੱਚ ਡਿੱਗ ਪਿਆ।
25ਯੇਹੂ ਨੇ ਆਪਣੇ ਰੱਥ ਦੇ ਅਧਿਕਾਰੀ ਬਿਦਕਾਰ ਨੂੰ ਕਿਹਾ, “ਉਸ ਨੂੰ ਚੁੱਕ ਕੇ ਉਸ ਖੇਤ ਵਿੱਚ ਸੁੱਟ ਦਿਓ ਜੋ ਯਿਜ਼ਰਏਲ ਨਾਬੋਥ ਦਾ ਸੀ। ਯਾਦ ਕਰੋ ਕਿ ਤੁਸੀਂ ਅਤੇ ਮੈਂ ਕਿਵੇਂ ਉਸਦੇ ਪਿਤਾ ਅਹਾਬ ਦੇ ਪਿੱਛੇ ਰੱਥਾਂ ਵਿੱਚ ਸਵਾਰ ਸੀ ਜਦੋਂ ਯਾਹਵੇਹ ਨੇ ਉਸ ਦੇ ਵਿਰੁੱਧ ਇਹ ਭਵਿੱਖਬਾਣੀ ਕੀਤੀ ਸੀ।