2 ਰਾਜਿਆਂ 9

ਯੇਹੂ ਨੇ ਆਪਣੇ ਰੱਥ ਦੇ ਅਧਿਕਾਰੀ ਬਿਦਕਾਰ ਨੂੰ ਕਿਹਾ, “ਉਸ ਨੂੰ ਚੁੱਕ ਕੇ ਉਸ ਖੇਤ ਵਿੱਚ ਸੁੱਟ ਦਿਓ ਜੋ ਯਿਜ਼ਰਏਲ ਨਾਬੋਥ ਦਾ ਸੀ। ਯਾਦ ਕਰੋ ਕਿ ਤੁਸੀਂ ਅਤੇ ਮੈਂ ਕਿਵੇਂ ਉਸਦੇ ਪਿਤਾ ਅਹਾਬ ਦੇ ਪਿੱਛੇ ਰੱਥਾਂ ਵਿੱਚ ਸਵਾਰ ਸੀ ਜਦੋਂ ਯਾਹਵੇਹ ਨੇ ਉਸ ਦੇ ਵਿਰੁੱਧ ਇਹ ਭਵਿੱਖਬਾਣੀ ਕੀਤੀ ਸੀ।

2 Kings 9:25 (UKJV) Then said Jehu to Bidkar his captain, Take up, and cast him in the portion of the field of Naboth the Jezreelite: for remember how that, when I and you rode together after Ahab his father, the LORD laid this burden upon him;

23ਯਹੋਰਾਮ ਪਿੱਛੇ ਮੁੜ ਕੇ ਅਹਜ਼ਯਾਹ ਨੂੰ “ਧੋਖੇਬਾਜ਼, ਅਹਜ਼ਯਾਹ” ਪੁਕਾਰਦਾ ਹੋਇਆ, ਭੱਜ ਗਿਆ।

24ਤਦ ਯੇਹੂ ਨੇ ਆਪਣਾ ਧਨੁਸ਼ ਖਿੱਚਿਆ ਅਤੇ ਯਹੋਰਾਮ ਦੇ ਮੋਢਿਆਂ ਵਿਚਕਾਰ ਤੀਰ ਮਾਰ ਦਿੱਤਾ। ਤੀਰ ਉਸ ਦੇ ਦਿਲ ਨੂੰ ਵਿੰਨ੍ਹ ਗਿਆ ਅਤੇ ਉਹ ਆਪਣੇ ਰੱਥ ਵਿੱਚ ਡਿੱਗ ਪਿਆ।

25ਯੇਹੂ ਨੇ ਆਪਣੇ ਰੱਥ ਦੇ ਅਧਿਕਾਰੀ ਬਿਦਕਾਰ ਨੂੰ ਕਿਹਾ, “ਉਸ ਨੂੰ ਚੁੱਕ ਕੇ ਉਸ ਖੇਤ ਵਿੱਚ ਸੁੱਟ ਦਿਓ ਜੋ ਯਿਜ਼ਰਏਲ ਨਾਬੋਥ ਦਾ ਸੀ। ਯਾਦ ਕਰੋ ਕਿ ਤੁਸੀਂ ਅਤੇ ਮੈਂ ਕਿਵੇਂ ਉਸਦੇ ਪਿਤਾ ਅਹਾਬ ਦੇ ਪਿੱਛੇ ਰੱਥਾਂ ਵਿੱਚ ਸਵਾਰ ਸੀ ਜਦੋਂ ਯਾਹਵੇਹ ਨੇ ਉਸ ਦੇ ਵਿਰੁੱਧ ਇਹ ਭਵਿੱਖਬਾਣੀ ਕੀਤੀ ਸੀ।

26‘ਕੱਲ੍ਹ ਮੈਂ ਨਾਬੋਥ ਦਾ ਲਹੂ ਅਤੇ ਉਸ ਦੇ ਪੁੱਤਰਾਂ ਦਾ ਲਹੂ ਦੇਖਿਆ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਜ਼ਮੀਨ ਤੇ ਇਸਦੀ ਕੀਮਤ ਜ਼ਰੂਰ ਦਿਆਂਗਾ, ਯਾਹਵੇਹ ਦਾ ਵਾਕ ਹੈ।’ ਹੁਣ, ਉਸ ਨੂੰ ਚੁੱਕੋ ਅਤੇ ਯਾਹਵੇਹ ਦੇ ਬਚਨ ਦੇ ਅਨੁਸਾਰ, ਉਸ ਥਾਂ ਤੇ ਸੁੱਟ ਦਿਓ।”

27ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ ਨੇ ਦੇਖਿਆ ਕਿ ਇਹ ਵਾਪਰਿਆ ਹੈ, ਤਾਂ ਉਹ ਬੈਤ ਹਗਨ ਦੇ ਰਸਤੇ ਨੂੰ ਭੱਜ ਗਿਆ। ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਵੀ ਮਾਰ ਦਿਓ!” ਉਹਨਾਂ ਨੇ ਉਸਨੂੰ ਯਿਬਲਾਮ ਦੇ ਨੇੜੇ ਗੁਰ ਦੇ ਰਸਤੇ ਵਿੱਚ ਉਸਦੇ ਰੱਥ ਵਿੱਚ ਜ਼ਖਮੀ ਕਰ ਦਿੱਤਾ, ਪਰ ਉਹ ਮਗਿੱਦੋ ਨੂੰ ਭੱਜ ਗਿਆ ਅਤੇ ਉੱਥੇ ਮਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.