2 ਰਾਜਿਆਂ 9

ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ ਨੇ ਦੇਖਿਆ ਕਿ ਇਹ ਵਾਪਰਿਆ ਹੈ, ਤਾਂ ਉਹ ਬੈਤ ਹਗਨ ਦੇ ਰਸਤੇ ਨੂੰ ਭੱਜ ਗਿਆ। ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਵੀ ਮਾਰ ਦਿਓ!” ਉਹਨਾਂ ਨੇ ਉਸਨੂੰ ਯਿਬਲਾਮ ਦੇ ਨੇੜੇ ਗੁਰ ਦੇ ਰਸਤੇ ਵਿੱਚ ਉਸਦੇ ਰੱਥ ਵਿੱਚ ਜ਼ਖਮੀ ਕਰ ਦਿੱਤਾ, ਪਰ ਉਹ ਮਗਿੱਦੋ ਨੂੰ ਭੱਜ ਗਿਆ ਅਤੇ ਉੱਥੇ ਮਰ ਗਿਆ।

2 Kings 9:27 (UKJV) But when Ahaziah the king of Judah saw this, he fled by the way of the garden house. And Jehu followed after him, and said, Strike him also in the chariot. And they did so at the going up to Gur, which is by Ibleam. And he fled to Megiddo, and died there.

25ਯੇਹੂ ਨੇ ਆਪਣੇ ਰੱਥ ਦੇ ਅਧਿਕਾਰੀ ਬਿਦਕਾਰ ਨੂੰ ਕਿਹਾ, “ਉਸ ਨੂੰ ਚੁੱਕ ਕੇ ਉਸ ਖੇਤ ਵਿੱਚ ਸੁੱਟ ਦਿਓ ਜੋ ਯਿਜ਼ਰਏਲ ਨਾਬੋਥ ਦਾ ਸੀ। ਯਾਦ ਕਰੋ ਕਿ ਤੁਸੀਂ ਅਤੇ ਮੈਂ ਕਿਵੇਂ ਉਸਦੇ ਪਿਤਾ ਅਹਾਬ ਦੇ ਪਿੱਛੇ ਰੱਥਾਂ ਵਿੱਚ ਸਵਾਰ ਸੀ ਜਦੋਂ ਯਾਹਵੇਹ ਨੇ ਉਸ ਦੇ ਵਿਰੁੱਧ ਇਹ ਭਵਿੱਖਬਾਣੀ ਕੀਤੀ ਸੀ।

26‘ਕੱਲ੍ਹ ਮੈਂ ਨਾਬੋਥ ਦਾ ਲਹੂ ਅਤੇ ਉਸ ਦੇ ਪੁੱਤਰਾਂ ਦਾ ਲਹੂ ਦੇਖਿਆ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਜ਼ਮੀਨ ਤੇ ਇਸਦੀ ਕੀਮਤ ਜ਼ਰੂਰ ਦਿਆਂਗਾ, ਯਾਹਵੇਹ ਦਾ ਵਾਕ ਹੈ।’ ਹੁਣ, ਉਸ ਨੂੰ ਚੁੱਕੋ ਅਤੇ ਯਾਹਵੇਹ ਦੇ ਬਚਨ ਦੇ ਅਨੁਸਾਰ, ਉਸ ਥਾਂ ਤੇ ਸੁੱਟ ਦਿਓ।”

27ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ ਨੇ ਦੇਖਿਆ ਕਿ ਇਹ ਵਾਪਰਿਆ ਹੈ, ਤਾਂ ਉਹ ਬੈਤ ਹਗਨ ਦੇ ਰਸਤੇ ਨੂੰ ਭੱਜ ਗਿਆ। ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਵੀ ਮਾਰ ਦਿਓ!” ਉਹਨਾਂ ਨੇ ਉਸਨੂੰ ਯਿਬਲਾਮ ਦੇ ਨੇੜੇ ਗੁਰ ਦੇ ਰਸਤੇ ਵਿੱਚ ਉਸਦੇ ਰੱਥ ਵਿੱਚ ਜ਼ਖਮੀ ਕਰ ਦਿੱਤਾ, ਪਰ ਉਹ ਮਗਿੱਦੋ ਨੂੰ ਭੱਜ ਗਿਆ ਅਤੇ ਉੱਥੇ ਮਰ ਗਿਆ।

28ਉਹ ਦੇ ਸੇਵਕ ਉਸ ਨੂੰ ਰੱਥ ਉੱਤੇ ਚੜ੍ਹਾ ਕੇ ਯੇਰੂਸ਼ਲੇਮ ਵਿੱਚ ਲੈ ਗਏ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਸ ਦੀ ਕਬਰ ਵਿੱਚ ਉਸ ਦੇ ਪੁਰਖਿਆਂ ਦੇ ਨਾਲ ਦੱਬ ਦਿੱਤਾ।

29(ਅਹਾਬ ਦੇ ਪੁੱਤਰ ਯੋਰਾਮ ਦੇ ਗਿਆਰਵੇਂ ਸਾਲ ਵਿੱਚ, ਅਹਜ਼ਯਾਹ ਯਹੂਦਾਹ ਦਾ ਪਾਤਸ਼ਾਹ ਬਣਿਆ ਸੀ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.