2 ਰਾਜਿਆਂ 9

(ਅਹਾਬ ਦੇ ਪੁੱਤਰ ਯੋਰਾਮ ਦੇ ਗਿਆਰਵੇਂ ਸਾਲ ਵਿੱਚ, ਅਹਜ਼ਯਾਹ ਯਹੂਦਾਹ ਦਾ ਪਾਤਸ਼ਾਹ ਬਣਿਆ ਸੀ।)

2 Kings 9:29 (UKJV) And in the eleventh year of Joram the son of Ahab began Ahaziah to reign over Judah.

27ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ ਨੇ ਦੇਖਿਆ ਕਿ ਇਹ ਵਾਪਰਿਆ ਹੈ, ਤਾਂ ਉਹ ਬੈਤ ਹਗਨ ਦੇ ਰਸਤੇ ਨੂੰ ਭੱਜ ਗਿਆ। ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਵੀ ਮਾਰ ਦਿਓ!” ਉਹਨਾਂ ਨੇ ਉਸਨੂੰ ਯਿਬਲਾਮ ਦੇ ਨੇੜੇ ਗੁਰ ਦੇ ਰਸਤੇ ਵਿੱਚ ਉਸਦੇ ਰੱਥ ਵਿੱਚ ਜ਼ਖਮੀ ਕਰ ਦਿੱਤਾ, ਪਰ ਉਹ ਮਗਿੱਦੋ ਨੂੰ ਭੱਜ ਗਿਆ ਅਤੇ ਉੱਥੇ ਮਰ ਗਿਆ।

28ਉਹ ਦੇ ਸੇਵਕ ਉਸ ਨੂੰ ਰੱਥ ਉੱਤੇ ਚੜ੍ਹਾ ਕੇ ਯੇਰੂਸ਼ਲੇਮ ਵਿੱਚ ਲੈ ਗਏ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਸ ਦੀ ਕਬਰ ਵਿੱਚ ਉਸ ਦੇ ਪੁਰਖਿਆਂ ਦੇ ਨਾਲ ਦੱਬ ਦਿੱਤਾ।

29(ਅਹਾਬ ਦੇ ਪੁੱਤਰ ਯੋਰਾਮ ਦੇ ਗਿਆਰਵੇਂ ਸਾਲ ਵਿੱਚ, ਅਹਜ਼ਯਾਹ ਯਹੂਦਾਹ ਦਾ ਪਾਤਸ਼ਾਹ ਬਣਿਆ ਸੀ।)

30ਫਿਰ ਯੇਹੂ ਯਿਜ਼ਰਏਲ ਨੂੰ ਗਿਆ। ਜਦੋਂ ਈਜ਼ੇਬੇਲ ਨੇ ਇਸ ਬਾਰੇ ਸੁਣਿਆ, ਤਾਂ ਉਸਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ, ਆਪਣੇ ਵਾਲਾਂ ਦੀ ਸਜਾਵਟ ਕੀਤੀ ਅਤੇ ਖਿੜਕੀ ਤੋਂ ਬਾਹਰ ਦੇਖਿਆ।

31ਜਦੋਂ ਯੇਹੂ ਫਾਟਕ ਵਿੱਚ ਵੜਿਆ ਤਾਂ ਉਸ ਨੇ ਪੁੱਛਿਆ, ਹੇ ਜ਼ਿਮਰੀ, ਆਪਣੇ ਸੁਆਮੀ ਦੇ ਕਾਤਲ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.