2 ਰਾਜਿਆਂ 9

ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਨਾਸ ਕਰਨਾ ਹੈ ਅਤੇ ਮੈਂ ਆਪਣੇ ਸੇਵਕਾਂ ਨਬੀਆਂ ਦੇ ਲਹੂ ਦਾ ਅਤੇ ਯਾਹਵੇਹ ਦੇ ਸਾਰੇ ਸੇਵਕਾਂ ਦੇ ਲਹੂ ਦਾ ਬਦਲਾ ਲਵਾਂਗਾ ਜੋ ਅਹਾਬ ਦੀ ਪਤਨੀ ਈਜ਼ੇਬੇਲ ਦੁਆਰਾ ਵਹਾਇਆ ਗਿਆ ਸੀ।

2 Kings 9:7 (UKJV) And you shall strike the house of Ahab your master, that I may avenge the blood of my servants the prophets, and the blood of all the servants of the LORD, at the hand of Jezebel.

5ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਫੌਜ ਦੇ ਅਧਿਕਾਰੀਆਂ ਨੂੰ ਇਕੱਠੇ ਬੈਠੇ ਵੇਖਿਆ। ਉਸਨੇ ਕਿਹਾ, “ਹੇ ਆਗੂ, ਮੇਰੇ ਕੋਲ ਤੁਹਾਡੇ ਲਈ ਇੱਕ ਸੰਦੇਸ਼ ਹੈ।” ਯੇਹੂ ਨੇ ਪੁੱਛਿਆ, “ਸਾਡੇ ਵਿੱਚੋਂ ਕਿਸ ਲਈ?” ਉਸਨੇ ਜਵਾਬ ਦਿੱਤਾ, “ਤੁਹਾਡੇ ਲਈ ਸੈਨਾਪਤੀ ਜੀ।”

6ਯੇਹੂ ਉੱਠਿਆ ਅਤੇ ਘਰ ਵਿੱਚ ਚਲਾ ਗਿਆ। ਫਿਰ ਨਬੀ ਨੇ ਯੇਹੂ ਦੇ ਸਿਰ ਉੱਤੇ ਤੇਲ ਡੋਲ੍ਹਿਆ ਅਤੇ ਐਲਾਨ ਕੀਤਾ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਤੈਨੂੰ ਮਸਹ ਕਰਦਾ ਹਾਂ ਕਿ ਤੂੰ ਯਾਹਵੇਹ ਦੀ ਪਰਜਾ ਇਸਰਾਏਲ ਦਾ ਰਾਜਾ ਹੈ।

7ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਨਾਸ ਕਰਨਾ ਹੈ ਅਤੇ ਮੈਂ ਆਪਣੇ ਸੇਵਕਾਂ ਨਬੀਆਂ ਦੇ ਲਹੂ ਦਾ ਅਤੇ ਯਾਹਵੇਹ ਦੇ ਸਾਰੇ ਸੇਵਕਾਂ ਦੇ ਲਹੂ ਦਾ ਬਦਲਾ ਲਵਾਂਗਾ ਜੋ ਅਹਾਬ ਦੀ ਪਤਨੀ ਈਜ਼ੇਬੇਲ ਦੁਆਰਾ ਵਹਾਇਆ ਗਿਆ ਸੀ।

8ਅਹਾਬ ਦਾ ਸਾਰਾ ਘਰਾਣਾ ਤਬਾਹ ਹੋ ਜਾਵੇਗਾ। ਮੈਂ ਅਹਾਬ ਤੋਂ ਇਸਰਾਏਲ ਦੇ ਹਰ ਆਖਰੀ ਮਰਦ ਨੂੰ ਕੱਟ ਦਿਆਂਗਾ, ਚਾਹੇ ਉਹ ਗ਼ੁਲਾਮ ਹੋਵੇ ਜਾਂ ਅਜ਼ਾਦ ਹੋਵੇ।

9ਮੈਂ ਅਹਾਬ ਦੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.