6ਯੇਹੂ ਉੱਠਿਆ ਅਤੇ ਘਰ ਵਿੱਚ ਚਲਾ ਗਿਆ। ਫਿਰ ਨਬੀ ਨੇ ਯੇਹੂ ਦੇ ਸਿਰ ਉੱਤੇ ਤੇਲ ਡੋਲ੍ਹਿਆ ਅਤੇ ਐਲਾਨ ਕੀਤਾ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਤੈਨੂੰ ਮਸਹ ਕਰਦਾ ਹਾਂ ਕਿ ਤੂੰ ਯਾਹਵੇਹ ਦੀ ਪਰਜਾ ਇਸਰਾਏਲ ਦਾ ਰਾਜਾ ਹੈ।
7ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਨਾਸ ਕਰਨਾ ਹੈ ਅਤੇ ਮੈਂ ਆਪਣੇ ਸੇਵਕਾਂ ਨਬੀਆਂ ਦੇ ਲਹੂ ਦਾ ਅਤੇ ਯਾਹਵੇਹ ਦੇ ਸਾਰੇ ਸੇਵਕਾਂ ਦੇ ਲਹੂ ਦਾ ਬਦਲਾ ਲਵਾਂਗਾ ਜੋ ਅਹਾਬ ਦੀ ਪਤਨੀ ਈਜ਼ੇਬੇਲ ਦੁਆਰਾ ਵਹਾਇਆ ਗਿਆ ਸੀ।
8ਅਹਾਬ ਦਾ ਸਾਰਾ ਘਰਾਣਾ ਤਬਾਹ ਹੋ ਜਾਵੇਗਾ। ਮੈਂ ਅਹਾਬ ਤੋਂ ਇਸਰਾਏਲ ਦੇ ਹਰ ਆਖਰੀ ਮਰਦ ਨੂੰ ਕੱਟ ਦਿਆਂਗਾ, ਚਾਹੇ ਉਹ ਗ਼ੁਲਾਮ ਹੋਵੇ ਜਾਂ ਅਜ਼ਾਦ ਹੋਵੇ।
9ਮੈਂ ਅਹਾਬ ਦੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ।
10ਜਿੱਥੋਂ ਤੱਕ ਈਜ਼ੇਬੇਲ ਦੀ ਗੱਲ ਹੈ, ਕੁੱਤੇ ਉਸ ਨੂੰ ਯਿਜ਼ਰਏਲ ਯੇਜ਼ਰੀਲ ਦੀ ਜ਼ਮੀਨ ਉੱਤੇ ਖਾ ਜਾਣਗੇ ਅਤੇ ਕੋਈ ਵੀ ਉਸ ਨੂੰ ਦੱਬੇਗਾ ਨਹੀਂ।’ ” ਤਦ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਭੱਜ ਗਿਆ।