2 ਪਤਰਸ 2

ਇਹ ਖ਼ਾਸ ਕਰ ਉਨ੍ਹਾਂ ਲਈ ਸੱਚ ਹੈ ਜੋ ਸਰੀਰ ਦੀ ਭ੍ਰਿਸ਼ਟ ਇੱਛਾ ਦੇ ਅਨੁਸਾਰ ਚੱਲਦੇ ਹਨ ਅਤੇ ਪਰਮੇਸ਼ਵਰ ਦੀ ਹਕੂਮਤ ਨੂੰ ਤੁੱਛ ਜਾਣਦੇ ਹਨ। ਉਹ ਢੀਠ ਅਤੇ ਹੰਕਾਰੀ ਹਨ, ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ;

2 Peter 2:10 (UKJV) But chiefly them that walk after the flesh in the lust of uncleanness, and despise government. Arrogant are they, self-willed, they are not afraid to speak evil of dignities.

8(ਕਿਉਂ ਜੋ ਉਹ ਧਰਮੀ ਮਨੁੱਖ ਉਨ੍ਹਾਂ ਦੇ ਵਿੱਚ ਰਹਿੰਦਾ ਸੀ, ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਕੇ ਤੇ ਸੁਣ ਕੇ ਦਿਨ ਪ੍ਰਤੀ ਦਿਨ ਆਪਣੀ ਧਰਮੀ ਆਤਮਾ ਨੂੰ ਦੁੱਖ ਦਿੰਦਾ ਸੀ)

9ਜੇਕਰ ਇਹ ਅਜਿਹਾ ਹੈ, ਤਾਂ ਪ੍ਰਭੂ ਧਰਮੀ ਨੂੰ ਅਜ਼ਮਾਇਸ਼ਾਂ ਤੋਂ ਬਚਾਉਣਾ ਅਤੇ ਨਿਆਂ ਦੇ ਦਿਨ ਤੱਕ ਕੁਧਰਮੀ ਲੋਕਾਂ ਨੂੰ ਸਜ਼ਾ ਦੇ ਹੇਠ ਰੱਖਣਾ ਜਾਣਦਾ ਹੈ।

10ਇਹ ਖ਼ਾਸ ਕਰ ਉਨ੍ਹਾਂ ਲਈ ਸੱਚ ਹੈ ਜੋ ਸਰੀਰ ਦੀ ਭ੍ਰਿਸ਼ਟ ਇੱਛਾ ਦੇ ਅਨੁਸਾਰ ਚੱਲਦੇ ਹਨ ਅਤੇ ਪਰਮੇਸ਼ਵਰ ਦੀ ਹਕੂਮਤ ਨੂੰ ਤੁੱਛ ਜਾਣਦੇ ਹਨ। ਉਹ ਢੀਠ ਅਤੇ ਹੰਕਾਰੀ ਹਨ, ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ;

11ਫਿਰ ਵੀ ਦੂਤ, ਹਾਲਾਂਕਿ ਉਹ ਇਨ੍ਹਾਂ ਝੂਠੇ ਉਪਦੇਸ਼ਕਾ ਨਾਲੋਂ ਤਾਕਤਵਰ ਅਤੇ ਸ਼ਕਤੀਸ਼ਾਲੀ ਹਨ, ਪਰੰਤੂ ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ।

12ਪਰ ਇਹ ਝੂਠੇ ਉਪਦੇਸ਼ਕ ਉਨ੍ਹਾਂ ਮਾਮਲਿਆਂ ਵਿੱਚ ਕੁਫ਼ਰ ਬੋਲਦੇ ਹਨ ਜਿਨ੍ਹਾਂ ਨੂੰ ਉਹ ਨਹੀਂ ਸਮਝਦੇ। ਉਹ ਨਿਰਬੁੱਧ ਜਾਨਵਰਾਂ ਦੇ ਸੁਭਾਅ ਦੇ ਜੀਵਾਂ ਵਰਗੇ ਹਨ, ਜਿਹੜੇ ਸਿਰਫ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਪੈਦਾ ਹੋਏ ਹਨ, ਅਤੇ ਜਾਨਵਰਾਂ ਦੀ ਤਰ੍ਹਾਂ ਉਹ ਵੀ ਨਾਸ਼ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.