7ਅਤੇ ਜੇ ਉਸ ਨੇ ਲੋਤ ਨੂੰ ਬਚਾਇਆ, ਜਿਹੜਾ ਇੱਕ ਧਰਮੀ ਆਦਮੀ ਸੀ, ਅਤੇ ਜੋ ਕੁਧਰਮ ਦੇ ਘਟੀਆ ਚਾਲ-ਚਲਣ ਤੋਂ ਦੁੱਖੀ ਹੁੰਦਾ ਸੀ
8(ਕਿਉਂ ਜੋ ਉਹ ਧਰਮੀ ਮਨੁੱਖ ਉਨ੍ਹਾਂ ਦੇ ਵਿੱਚ ਰਹਿੰਦਾ ਸੀ, ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਕੇ ਤੇ ਸੁਣ ਕੇ ਦਿਨ ਪ੍ਰਤੀ ਦਿਨ ਆਪਣੀ ਧਰਮੀ ਆਤਮਾ ਨੂੰ ਦੁੱਖ ਦਿੰਦਾ ਸੀ)
9ਜੇਕਰ ਇਹ ਅਜਿਹਾ ਹੈ, ਤਾਂ ਪ੍ਰਭੂ ਧਰਮੀ ਨੂੰ ਅਜ਼ਮਾਇਸ਼ਾਂ ਤੋਂ ਬਚਾਉਣਾ ਅਤੇ ਨਿਆਂ ਦੇ ਦਿਨ ਤੱਕ ਕੁਧਰਮੀ ਲੋਕਾਂ ਨੂੰ ਸਜ਼ਾ ਦੇ ਹੇਠ ਰੱਖਣਾ ਜਾਣਦਾ ਹੈ।
10ਇਹ ਖ਼ਾਸ ਕਰ ਉਨ੍ਹਾਂ ਲਈ ਸੱਚ ਹੈ ਜੋ ਸਰੀਰ ਦੀ ਭ੍ਰਿਸ਼ਟ ਇੱਛਾ ਦੇ ਅਨੁਸਾਰ ਚੱਲਦੇ ਹਨ ਅਤੇ ਪਰਮੇਸ਼ਵਰ ਦੀ ਹਕੂਮਤ ਨੂੰ ਤੁੱਛ ਜਾਣਦੇ ਹਨ। ਉਹ ਢੀਠ ਅਤੇ ਹੰਕਾਰੀ ਹਨ, ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ;
11ਫਿਰ ਵੀ ਦੂਤ, ਹਾਲਾਂਕਿ ਉਹ ਇਨ੍ਹਾਂ ਝੂਠੇ ਉਪਦੇਸ਼ਕਾ ਨਾਲੋਂ ਤਾਕਤਵਰ ਅਤੇ ਸ਼ਕਤੀਸ਼ਾਲੀ ਹਨ, ਪਰੰਤੂ ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ।