2 ਪਤਰਸ 2

ਉਨ੍ਹਾਂ ਲਈ ਇਹ ਚੰਗਾ ਹੁੰਦਾ ਕਿ ਉਹ ਧਾਰਮਿਕਤਾ ਦੇ ਰਾਹ ਨੂੰ ਨਾ ਹੀ ਜਾਣਦੇ, ਇਸ ਨੂੰ ਜਾਣਨਾ ਅਤੇ ਫਿਰ ਉਨ੍ਹਾਂ ਨੂੰ ਦਿੱਤੇ ਗਏ ਪਵਿੱਤਰ ਹੁਕਮ ਤੋਂ ਮੂੰਹ ਮੋੜ ਲੈਂਦੇ।

2 Peter 2:21 (UKJV) For it had been better for them not to have known the way of righteousness, than, after they have known it, to turn from the holy commandment delivered unto them.

19ਉਹ ਉਨ੍ਹਾਂ ਨੂੰ ਅਜ਼ਾਦੀ ਦਾ ਵਾਅਦਾ ਕਰਦੇ ਹਨ, ਜਦੋਂ ਕਿ ਉਹ ਖੁਦ ਭ੍ਰਿਸ਼ਟਾਚਾਰ ਦੇ ਗੁਲਾਮ ਹੁੰਦੇ ਹਨ। ਕਿਉਂਕਿ “ਲੋਕ ਉਨ੍ਹਾਂ ਦੇ ਗ਼ੁਲਾਮ ਹੁੰਦੇ ਹਨ ਜੋ ਉਨ੍ਹਾਂ ਵਿੱਚ ਮੁਹਾਰਤ ਰੱਖਦੇ ਹਨ।”

20ਜੇ ਉਹ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਨੂੰ ਜਾਣ ਕੇ ਦੁਨੀਆਂ ਦੇ ਭ੍ਰਿਸ਼ਟਾਚਾਰ ਤੋਂ ਬਚ ਗਏ ਹਨ ਅਤੇ ਦੁਬਾਰਾ ਫਿਰ ਇਸ ਵਿੱਚ ਉਲਝ ਗਏ ਹਨ ਅਤੇ ਅਧੀਨ ਹੋ ਗਏ ਹਨ, ਤਾਂ ਅੰਤ ਵਿੱਚ ਉਨ੍ਹਾਂ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਵੇਗਾ।

21ਉਨ੍ਹਾਂ ਲਈ ਇਹ ਚੰਗਾ ਹੁੰਦਾ ਕਿ ਉਹ ਧਾਰਮਿਕਤਾ ਦੇ ਰਾਹ ਨੂੰ ਨਾ ਹੀ ਜਾਣਦੇ, ਇਸ ਨੂੰ ਜਾਣਨਾ ਅਤੇ ਫਿਰ ਉਨ੍ਹਾਂ ਨੂੰ ਦਿੱਤੇ ਗਏ ਪਵਿੱਤਰ ਹੁਕਮ ਤੋਂ ਮੂੰਹ ਮੋੜ ਲੈਂਦੇ।

22ਇਹ ਸੱਚੀ ਕਹਾਵਤ ਉਨ੍ਹਾਂ ਉੱਤੇ ਠੀਕ ਢੁੱਕਦੀ ਹੈ, “ਕਿ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ,” ਅਤੇ “ਨਹਿਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਜਾਂਦੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.