11ਕਿਉਂਕਿ ਹਰ ਚੀਜ਼ ਇਸ ਤਰੀਕੇ ਨਾਲ ਤਬਾਹ ਹੋ ਜਾਵੇਗੀ, ਤਾਂ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਪਵਿੱਤਰ ਅਤੇ ਈਸ਼ਵਰੀ ਜੀਵਨ ਬਤੀਤ ਕਰਨਾ ਚਾਹੀਦਾ ਹੈ।
12ਜਿਵੇਂ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਦੇ ਦਿਨ ਦੀ ਉਡੀਕ ਕਰਦੇ ਅਤੇ ਲੋਚਦੇ ਹੋ, ਉਹ ਦਿਨ ਅੱਗ ਦੁਆਰਾ ਅਕਾਸ਼ ਦਾ ਵਿਨਾਸ਼ ਲਿਆਏਗਾ, ਅਤੇ ਤੱਤ ਵੱਡੀ ਤਪਸ਼ ਨਾਲ ਪਿਘਲ ਜਾਣਗੇ
13ਪਰ ਉਸ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਅਸੀਂ ਇੱਕ ਨਵੇਂ ਸਵਰਗ ਅਤੇ ਇੱਕ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ, ਜਿੱਥੇ ਧਾਰਮਿਕਤਾ ਵੱਸਦੀ ਹੈ।
14ਇਸ ਲਈ ਫਿਰ, ਹੇ ਮੇਰੇ ਪਿਆਰੇ ਮਿੱਤਰੋ, ਕਿਉਂਕਿ ਤੁਸੀਂ ਇਸ ਦੀ ਉਡੀਕ ਕਰ ਰਹੇ ਹੋ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਰਦੋਸ਼ ਠਹਿਰੋ।
15ਯਾਦ ਰੱਖੋ ਕਿ ਸਾਡੇ ਪ੍ਰਭੂ ਦੇ ਧੀਰਜ ਦਾ ਮਤਲਬ ਮੁਕਤੀ ਹੈ, ਜਿਵੇਂ ਸਾਡੇ ਪਿਆਰੇ ਭਰਾ ਪੌਲੁਸ ਨੇ ਵੀ ਤੁਹਾਨੂੰ ਉਸ ਸਿਆਣਪ ਨਾਲ ਆਪਣੇ ਪੱਤਰ ਵਿੱਚ ਲਿਖਿਆ ਸੀ ਜੋ ਪਰਮੇਸ਼ਵਰ ਨੇ ਉਸ ਨੂੰ ਦਿੱਤਾ ਸੀ।