11ਤਦ ਦਾਵੀਦ ਨੇ ਦੁੱਖੀ ਹੋ ਕੇ ਆਪਣੇ ਕੱਪੜੇ ਪਾੜ ਲਏ ਅਤੇ ਉਸ ਦੇ ਸਾਰੇ ਸਾਥੀਆਂ ਨੇ ਵੀ ਅਜਿਹਾ ਹੀ ਕੀਤਾ।
12ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਲਈ ਅਤੇ ਯਾਹਵੇਹ ਦੀ ਸੈਨਾ ਅਤੇ ਇਸਰਾਏਲ ਦੀ ਕੌਮ ਲਈ ਸੋਗ ਕੀਤਾ ਅਤੇ ਰੋਏ ਅਤੇ ਸ਼ਾਮ ਤੱਕ ਵਰਤ ਰੱਖਿਆ ਕਿਉਂਕਿ ਉਹ ਤਲਵਾਰ ਨਾਲ ਮਾਰੇ ਗਏ ਸਨ।
13ਦਾਵੀਦ ਨੇ ਉਸ ਨੌਜਵਾਨ ਨੂੰ ਕਿਹਾ ਜੋ ਉਸ ਕੋਲ ਖ਼ਬਰ ਲੈ ਕੇ ਆਇਆ ਸੀ, “ਤੂੰ ਕਿੱਥੋਂ ਦਾ ਹੈ?” ਉਸਨੇ ਉੱਤਰ ਦਿੱਤਾ, “ਮੈਂ ਇੱਕ ਪਰਦੇਸੀ ਦਾ ਪੁੱਤਰ ਹਾਂ, ਇੱਕ ਅਮਾਲੇਕੀ।”
14ਦਾਵੀਦ ਨੇ ਉਸ ਨੂੰ ਪੁੱਛਿਆ, “ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਤਬਾਹ ਕਰਨ ਲਈ ਤੂੰ ਆਪਣਾ ਹੱਥ ਚੁੱਕਣ ਤੋਂ ਕਿਉਂ ਨਹੀਂ ਡਰਿਆ?”
15ਤਦ ਦਾਵੀਦ ਨੇ ਆਪਣੇ ਆਦਮੀਆਂ ਵਿੱਚੋਂ ਇੱਕ ਨੂੰ ਬੁਲਾਇਆ ਅਤੇ ਕਿਹਾ, “ਜਾਓ, ਉਸਨੂੰ ਮਾਰੋ!” ਇਸ ਲਈ ਉਸਨੇ ਉਸਨੂੰ ਮਾਰਿਆ, ਅਤੇ ਉਹ ਮਰ ਗਿਆ।