2 ਸ਼ਮੁਏਲ 1

ਤਦ ਦਾਵੀਦ ਨੇ ਆਪਣੇ ਆਦਮੀਆਂ ਵਿੱਚੋਂ ਇੱਕ ਨੂੰ ਬੁਲਾਇਆ ਅਤੇ ਕਿਹਾ, “ਜਾਓ, ਉਸਨੂੰ ਮਾਰੋ!” ਇਸ ਲਈ ਉਸਨੇ ਉਸਨੂੰ ਮਾਰਿਆ, ਅਤੇ ਉਹ ਮਰ ਗਿਆ।

2 Samuel 1:15 (UKJV) And David called one of the young men, and said, Go near, and fall upon him. And he stroke him that he died.

13ਦਾਵੀਦ ਨੇ ਉਸ ਨੌਜਵਾਨ ਨੂੰ ਕਿਹਾ ਜੋ ਉਸ ਕੋਲ ਖ਼ਬਰ ਲੈ ਕੇ ਆਇਆ ਸੀ, “ਤੂੰ ਕਿੱਥੋਂ ਦਾ ਹੈ?” ਉਸਨੇ ਉੱਤਰ ਦਿੱਤਾ, “ਮੈਂ ਇੱਕ ਪਰਦੇਸੀ ਦਾ ਪੁੱਤਰ ਹਾਂ, ਇੱਕ ਅਮਾਲੇਕੀ।”

14ਦਾਵੀਦ ਨੇ ਉਸ ਨੂੰ ਪੁੱਛਿਆ, “ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਤਬਾਹ ਕਰਨ ਲਈ ਤੂੰ ਆਪਣਾ ਹੱਥ ਚੁੱਕਣ ਤੋਂ ਕਿਉਂ ਨਹੀਂ ਡਰਿਆ?”

15ਤਦ ਦਾਵੀਦ ਨੇ ਆਪਣੇ ਆਦਮੀਆਂ ਵਿੱਚੋਂ ਇੱਕ ਨੂੰ ਬੁਲਾਇਆ ਅਤੇ ਕਿਹਾ, “ਜਾਓ, ਉਸਨੂੰ ਮਾਰੋ!” ਇਸ ਲਈ ਉਸਨੇ ਉਸਨੂੰ ਮਾਰਿਆ, ਅਤੇ ਉਹ ਮਰ ਗਿਆ।

16ਕਿਉਂਕਿ ਦਾਵੀਦ ਨੇ ਉਸਨੂੰ ਕਿਹਾ ਸੀ, “ਤੇਰਾ ਲਹੂ ਤੇਰੇ ਸਿਰ ਉੱਤੇ ਹੋਵੇ। ਤੇਰੇ ਆਪਣੇ ਮੂੰਹ ਨੇ ਤੇਰੇ ਵਿਰੁੱਧ ਗਵਾਹੀ ਦਿੱਤੀ ਜਦੋਂ ਤੂੰ ਕਿਹਾ ਸੀ, ‘ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਮਾਰ ਦਿੱਤਾ।’ ”

17ਦਾਵੀਦ ਨੇ ਇਹ ਵਿਰਲਾਪ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਲਈ ਕੀਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.