16ਕਿਉਂਕਿ ਦਾਵੀਦ ਨੇ ਉਸਨੂੰ ਕਿਹਾ ਸੀ, “ਤੇਰਾ ਲਹੂ ਤੇਰੇ ਸਿਰ ਉੱਤੇ ਹੋਵੇ। ਤੇਰੇ ਆਪਣੇ ਮੂੰਹ ਨੇ ਤੇਰੇ ਵਿਰੁੱਧ ਗਵਾਹੀ ਦਿੱਤੀ ਜਦੋਂ ਤੂੰ ਕਿਹਾ ਸੀ, ‘ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਮਾਰ ਦਿੱਤਾ।’ ”
17ਦਾਵੀਦ ਨੇ ਇਹ ਵਿਰਲਾਪ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਲਈ ਕੀਤਾ,
18ਅਤੇ ਉਸਨੇ ਹੁਕਮ ਦਿੱਤਾ ਕਿ ਯਹੂਦਾਹ ਦੇ ਲੋਕਾਂ ਨੂੰ ਧਨੁਸ਼ ਦਾ ਇਹ ਵਿਰਲਾਪ ਸਿਖਾਇਆ ਜਾਵੇ, ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ:
19“ਹੇ ਇਸਰਾਏਲ, ਤੇਰਾ ਸਿਰੋਮਣੀ ਉੱਚਿਆਂ ਥਾਵਾਂ ਵਿੱਚ ਮਾਰਿਆ ਗਿਆ। ਹਾਏ ਸੂਰਬੀਰ ਕਿਵੇਂ ਡਿੱਗ ਪਿਆ!
20“ਗਾਥ ਵਿੱਚ ਇਹ ਨਾ ਆਖੋ, ਅਸ਼ਕਲੋਨ ਦੀਆਂ ਗਲੀਆਂ ਵਿੱਚ ਇਸ ਦਾ ਪ੍ਰਚਾਰ ਨਾ ਕਰੋ, ਅਜਿਹਾ ਨਾ ਹੋਵੇ ਕਿ ਫ਼ਲਿਸਤੀਆਂ ਦੀਆਂ ਧੀਆਂ ਖੁਸ਼ ਹੋਣ, ਅਜਿਹਾ ਨਾ ਹੋਵੇ ਕਿ ਅਸੁੰਨਤੀਆਂ ਦੀਆਂ ਧੀਆਂ ਅਨੰਦ ਮਨਾਉਣ।